ਨਵੀਂ ਦਿੱਲੀ – BCCI ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਨਵੇਂ ਪ੍ਰਧਾਨ ਵਾਲੀ ਚੋਣ ਕਮੇਟੀ ਮਾਰਚ ‘ਚ ਦੱਖਣੀ ਅਫ਼ਰੀਕਾ ਵਿਰੁੱਧ ਹੋਣ ਵਾਲੇ ਘਰੇਲੂ ਵਨ ਡੇ ਸੀਰੀਜ਼ ਲਈ ਟੀਮ ਦੀ ਚੋਣ ਕਰੇਗੀ। ਆਊਟਗੋਇੰਗ ਕਮੇਟੀ ਦੇ ਪੰਜ ਮੈਂਬਰੀ ਪੈਨਲ ਦੇ ਮੌਜੂਦਾ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ ਅਤੇ ਗਗਨ ਖੋੜਾ ਦੀ ਜਗ੍ਹਾ ਲੈਣ ਦੀ ਦੌੜ ‘ਚ ਲਕਸ਼ਮਣ ਸ਼ਿਵਕਾਮਕ੍ਰਿਸ਼ਨ, ਅਜੀਤ ਅਗਰਕਰ, ਰਾਜੇਸ਼ ਚੌਹਾਨ ਅਤੇ ਵੇਂਕਟੇਸ਼ ਪ੍ਰਸਾਦ ਵਰਗੇ ਸਾਬਕਾ ਦਿੱਗਜ ਸ਼ਾਮਿਲ ਹਨ।
ਗਾਂਗੁਲੀ ਨੇ ਕਿਹਾ ਕਿ ਨਿਊ ਜ਼ੀਲੈਂਡ ਦੌਰੇ ਦੇ ਲਈ ਪੁਰਣੀ ਚੋਣ ਕਮੇਟੀ ਨੇ ਖਿਡਾਰੀਆਂ ਦੀ ਚੋਣ ਕਰ ਲਈ ਹੈ। ਨਵੀਂ ਕਮੇਟੀ ਦੀ ਪਹਿਲੀ ਬੈਠਕ ਦੱਖਣੀ ਅਫ਼ਰੀਕਾ ਵਿਰੁੱਧ ਘਰੇਲੂ ਵਨ ਡੇ ਸੀਰੀਜ਼ ਤੋਂ ਪਹਿਲਾਂ ਹੋਵੇਗੀ। ਚੁਣੇ ਹੋਏ ਉਮੀਦਵਾਰਾਂ ਦਾ ਜਲਦ ਹੀ ਇੰਟਰਵਿਊ ਕੀਤਾ ਜਾਵੇਗਾ।












