ਨਵੀਂ ਦਿੱਲੀ : ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ 17 ਤੋਂ 18 ਜਨਵਰੀ ਤੱਕ ਇਸਰਾਈਲ ਦਾ ਦੌਰਾ ਕਰਨਗੇ। ਉਨ੍ਹਾਂ ਨਾਲ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਅਤੇ ਹੋਰ ਅਧਿਕਾਰੀ ਵੀ ਹੋਣਗੇ। ਇਸਰਾਈਲ ਦਾ ਦੌਰਾ ਕਰਨ ਵਾਲੇ ਭਾਰਤ ਦੇ ਇਹ ਪਹਿਲੇ ਵਿਦੇਸ਼ ਮੰਤਰੀ ਹਨ। ਸ਼੍ਰੀਮਤੀ ਸੁਸ਼ਮਾ ਸਵਰਾਜ 17 ਜਨਵਰੀ ਨੂੰ ਫਲਸਤੀਨ ਦੇ ਰਾਜ ਦਾ ਦੌਰਾ ਕਰਨਗੇ। ਆਪਣੇ ਦੌਰੇ ਦੌਰਾਨ ਉਹ ਫਲਸਤੀਨ ਦੇ ਨੇਤਾਵਾਂ ਨਾਲ ਬੈਠਕਾਂ ਕਰਨਗੇ ਅਤੇ ਭਾਰਤ ਦੀ ਸਮੀਖਿਆ ਕਰਨਗੇ ।















