ਗੁਰੂਹਰਸਹਾਏ : ਥਾਣਾ ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਲੋਹੜਾ ਨਵਾਬ ਵਿਖੇ ਇਕ ਵਿਅਕਤੀ ਦਾ ਰਸਤਾ ਰੋਕ ਕੇ ਹਵਾਈ ਫਾਇਰ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ‘ਚ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ‘ਚ ਅਮਨਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਲੋਹੜਾ ਨਵਾਬ ਨੇ ਦੱਸਿਆ ਕਿ ਮਿਤੀ 30 ਜੂਨ 2026 ਨੂੰ ਕਰੀਬ 9.30 ਵਜੇ ਰਾਤ ਨੂੰ ਉਹ ਮੋਟਰਸਾਈਕਲ ਤੇ ਬਿਜਲੀ ਮੁਲਾਜ਼ਮਾ ਨੂੰ ਰੋਟੀ ਦੇਣ ਜਾ ਰਿਹਾ ਸੀ ਤਾਂ ਰਸਤੇ ਵਿਚ ਦੋਸ਼ੀਅਨ ਕੁਲਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਦਲਵਿੰਦਰ ਸਿੰਘ ਪੁੱਤਰ ਅਨੂਪ ਸਿੰਘ ਵਾਸੀਅਨ ਪਿੰਡ ਲੋਹੜਾ ਨਵਾਬ ਨੇ ਉਸ ਦਾ ਰਸਤਾ ਰੋਕ ਕੇ ਹਵਾਈ ਫਾਇਰ ਕੀਤੇ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਅਮਨਦੀਪ ਸਿੰਘ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਅਤੇ ਦਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ 1 ਖਾਲੀ ਖੋਲ੍ਹ 12 ਬੋਰ ਬੰਦੂਕ ਦਾ ਬਰਾਮਦ ਕੀਤਾ ਹੈ।















