ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੌਤ ਦੇ ਮੂੰਹ ‘ਚੋਂ ਵਾਪਸ ਪਰਤੇ ਹਨ। ਉਨ੍ਹਾਂ ਦਾ ਪਲੇਨ ਕਰੈਸ਼ ਹੁੰਦਾ-ਹੁੰਦਾ ਬਚਿਆ। ਘਟਨਾ 2007 ‘ਚ ਰੂਸ ਦੇ ਮਾਸਕੋ ਦੀ ਹੈ ਜਦ ਪੀਐਮ ਹੁੰਦਿਆਂ ਰੂਸ ਦੌਰੇ ‘ਤੇ ਪਹੁੰਚੇ ਸਨ। ਉਨ੍ਹਾਂ ਦੀ ਫਲਾਈਟ ਬੋਇੰਗ 747 ਦੇ ਪਾਇਲਟ ਨੇ ਲੈਂਡਿੰਗ ਗੇਅਰ ਜ਼ਰੂਰਤ ਮੁਤਾਬਕ ਹੇਠਾਂ ਨਹੀਂ ਕੀਤਾ ਸੀ। ਅਜਿਹੇ ‘ਚ ਜੇਕਰ ਪਲੇਨ ਦੀ ਲੈਂਡਿੰਗ ਕਰਵਾਈ ਜਾਂਦੀ ਤਾਂ ਕਰੈਸ਼ ਹੋ ਸਕਦਾ ਸੀ। ਇਨ੍ਹਾਂ ਹਲਾਤਾਂ ‘ਚ ਕਾਕਪਿਟ ਦੀਆਂ ਵਾਰਨਿੰਗ ਲਾਈਟਾਂ ਵੀ ਜਲਾ ਦਿੱਤੀਆਂ ਗਈਆਂ ਸਨ।
FDR ਮੁਤਾਬਕ ਮਨਮੋਹਨ ਸਿੰਘ ਦੇ ਆਫੀਸ਼ੀਅਲ ਪਲੇਨ ਨੇ ਸੁਰੱਖਿਆ ‘ਚ ਹੋਰ ਵੀ ਕਈ ਗੰਭੀਰ ਗਲਤੀਆਂ ਕੀਤੀਆਂ। ਇਹ ਵੀ ਦੇਖਿਆ ਗਿਆ ਕਿ ਪਲੇਨ ਨੇ ਇਲੈਕਟ੍ਰਾਨਿਕ ਗਲਾਈਡ ਸਲੋਪ ਤੋਂ ਹੇਠਾਂ ਉੱਡ ਰਿਹਾ ਸੀ। ਇਲੈਕਟ੍ਰਾਨਿਕ ਗਲਾਈਡ ਗਲੋਪ ਪਲੇਨ ਦਾ ਰਸਤਾ ਹੁੰਦਾ ਹੈ। ਹੇਠਾਂ ਉੱਤਰ ਰਹੀ ਫਲਾਈਟ ਨੂੰ ਸਹੀ ਤਰੀਕੇ ਰਨਵੇ ‘ਤੇ ਉਤਾਰਨ ਲਈ ਇਸ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਇਸ ਰਿਪੋਰਟ ਬਾਰੇ ਪੁੱਛੇ ਜਾਣ ‘ਤੇ ਏਅਰ ਇੰਡੀਆ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਫਲਾਈਟ ਦੇ ਪਾਈਲਟਾਂ ਦੀ ਗੱਲ ਮੰਨੀਏ ਤਾਂ, “ਇਹ ਵੀ ਹੋ ਸਕਦਾ ਹੈ ਕਿ ਵੀਵੀਆਈਪੀ ਪਲੇਨ ‘ਚ ਪਹੀਏ ਥੋੜ੍ਹੀ ਦੇਰ ਨਾਲ ਕੱਢਣ ਦਾ ਫੈਸਲਾ ਲਿਆ ਗਿਆ ਹੋਵੇ। ਕਿਉਂਕਿ ਜਿਸ ਵੇਲੇ ਪਹੀਏ ਕੱਢੇ ਜਾਂਦੇ ਹਨ ਤਾਂ ਫਲਾਈਟ ਦੇ ਅੰਦਰ ਵੀ ਸ਼ੋਰ ਹੋਣ ਲੱਗਦਾ ਹੈ। ਇਹ ਵੀ ਹੋ ਸਕਦਾ ਹੈ ਕਿ ਲੈਂਡਿੰਗ ਗੇਅਰ ‘ਚ ਇਸ ਲਈ ਦੇਰ ਹੋਈ ਹੋਵੇ ਤਾਂ ਕਿ ਪਲੇਨ ‘ਚ ਸ਼ਾਂਤੀ ਬਣੀ ਰਹੇ ਤੇ ਪੀਐਮ ਨੂੰ ਪ੍ਰੇਸ਼ਾਨੀ ਨਾ ਹੋਵੇ।















