ਕੀ ਤੁਸੀਂ ਵਾਲ ਝੜਣ, ਉਨ੍ਹਾਂ ਦੇ ਹਲਕੇ ਜਾਂ ਖਰਾਬ ਦਿੱਸਣ ਦੀ ਸਮੱਸਿਆ ਨਾਲ ਲੜ ਰਹੇ ਹੋ? ਤਾਂ ਇਹ ਸੁਝਾਅ ਤੁਹਾਡੇ ਲਈ ਹੈ। ਸੋਂਦਰਯ ਵਿਸ਼ੇਸ਼ਕ ਅਤੇ ਸੋਂਦਰਯ ਬ੍ਰਾਂਡ ਸੀਸੋਲ ਕਾਸਮੈਸਯੂਟੀਕਲਸ ਦੀ ਸੰਸਥਾਪਕ ਮਨੀਸ਼ਾ ਚੋਪੜਾ ਨੇ ਇਨ੍ਹਾਂ ਸਮੱਸਿਆਵਾਂ ਤੋਂ ਛੁੱਟਕਾਰਾ ਦਿਵਾਉਣ ਲਈ ਕੁਝ ਕਾਰਗਰ ਸੁਝਾਅ ਦਿੱਤੇ ਹਨ।
ਂਜੇਕਰ ਤੁਹਾਡੇ ਵਾਲ ਸਹੀ ਤਰ੍ਹਾਂ ਨਾਲ ਧੋਤੇ ਹਨ ਜਾਂ ਤੁਸੀਂ ਧੋਣ ਦੇ ਮੂਡ ‘ਚ ਨਾ ਹੋਵੋ, ਤਾਂ ਡਰਾਈ ਸ਼ੈਂਪੂ ਤੁਹਾਡੀ ਮਦਦ ਕਰ ਸਕਦਾ ਹੈ। ਡਰਾਈ ਸ਼ੈਂਪੂ ਵਾਲਾਂ ਦੀਆਂ ਜੜਾਂ ‘ਤੇ ਹਲਕਾ ਜਿਹਾ ਛਿੜਕੋ। ਕੁਝ ਮਿੰਟ ਰਹਿਣ ਦੇਣ ਤੋਂ ਬਾਅਦ ਵਾਲ ਕੰਘੀ ਕਰ ਲਓ। ਡਰਾਈ ਸ਼ੈਂਪੂ ਵਾਲਾਂ ਤੋਂ ਤੇਲ ਸੋਖ ਲੈਂਦਾ ਹੈ ਅਤੇ ਵਾਲਾਂ ਨੂੰ ਮਨਚਾਹੀ ਲੁੱਕ ਦਿੰਦਾ ਹੈ। ਤੁਸੀਂ ਡਰਾਈ ਸ਼ੈਂਪੂ ਦੀ ਥਾਂ ਬੇਬੀ ਪਾਊਡਰ ਦੀ ਵਰਤੋਂ ਕਰ ਸਕਦੇ ਹੋ।
ਂਉਲਝੇ ਵਾਲਾਂ ਦੀ ਸਮੱਸਿਆ ਨਾਲ ਉਨ੍ਹਾਂ ਨੂੰ ਬੰਨ੍ਹ ਕੇ ਨਿਪਟਿਆ ਜਾ ਸਕਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਚੋਟੀਆਂ ਅਜਮਾਓ। ਪਰ ਧਿਆਨ ਰਹੇ ਕਿ ਗੁੱਤ ਬਹੁਤੀ ਕਸ ਕੇ ਨਾ ਬੰਨ੍ਹੀ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਵਾਲ ਝੜ ਸਕਦੇ ਹਨ।
ਂਵਾਲਾਂ ਨੂੰ ਕਰਲ ਕਰਕੇ ਉਨ੍ਹਾਂ ਨੂੰ ਚਮਕਦਾਰ ਦਿਖਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਘਰ ‘ਚ ਕਲਰਿੰਗ ਆਇਰਨ ਹੈ, ਤਾਂ ਬਹੁਤ ਚੰਗੀ ਗੱਲ ਹੈ। ਵਾਲਾਂ ਨੂੰ ਕਰਲ (ਘੰਘਰਾਲੇ) ਕਰਨ ਲਈ ਗੁੱਤ ਉੱਚੀ ਕਰੋ। ਉਸ ਤੋਂ ਬਾਅਦ ਵਾਲਾਂ ਨੂੰ ਚਾਰ ਹਿੱਸਿਆ ‘ਚ ਵੰਡੋ ਅਤੇ ਉਸ ਤੋਂ ਬਾਅਦ ਹਰ ਹਿੱਸੇ ਨੂੰ ਵੱਖ-ਵੱਖ ਕਰਲ ਕਰ। ਇਸ ਤੋਂ ਬਾਅਦ ਗੁੱਤ ਖੋਲ੍ਹ ਲਓ ਅਤੇ ਛਾ ਜਾਓ।
ਂਵਾਲਾਂ ‘ਚ ਅਕਸੈਸਰੀਜ਼ ਜਿਵੇਂ ਵੈਲਵੇਟ ਦਾ ਹੈਡਬੈਂਡ, ਆਕਰਸ਼ਕ ਅਤੇ ਪਿਆਰੀ ਜਿਹੀ ਹੇਅਰ ਕਲਿੱਪ ਅਜਮਾਓ। ਇਹ ਚੀਜ਼ਾਂ ਤੁਹਾਡੇ ਵਾਲਾਂ ਨਾਲ ਲੋਕਾਂ ਦਾ ਧਿਆਨ ਹਟਾਏਗੀ।










