ਕੰਮ ‘ਚ ਰੁੱਝੇ ਰਹਿਣ ਵਾਲੇ ਲੋਕਾਂ ਧਿਆਨ ਦੇਣ

thudi-sahat-300x150ਕੰਮ ਦੇ ਪ੍ਰਤੀ ਦੀਵਾਨਗੀ ਰੱਖਣ ਵਾਲੇ ਲੋਕ ਧਿਆਨ ਦੇਣ। ਜੇ ਤੁਹਾਨੂੰ ਕੰਮ ਕਰਨ ਦੀ ਆਦਤ ਹੈ ਤਾਂ ਇਹ ਮਨੋਰੋਗ ਦੇ ਲੱਛਣ ਹੋ ਸਕਦੇ ਹਨ ਤੇ ਇਸ ਕਾਰਨ ਤੁਹਾਨੂੰ ਚਿੰਤਾ ਤੇ ਨਿਰਾਸ਼ਾ (ਡਿਪਰੈਸ਼ਨ) ਹੋ ਸਕਦੀ ਹੈ।
ਇਹ ਦਾਅਵਾ ਖੋਜੀਆਂ ਦੇ ਇੱਕ ਗਰੁੱਪ ਨੇ ਅਧਿਐਨ ਕਰਨ ਤੋਂ ਬਾਅਦ ਕੀਤਾ ਹੈ। ਇਸ ਗਰੁੱਪ ‘ਚ ਇੱਕ ਖੋਜੀ ਰਜਿਤਾ ਸਿਨਹਾ ਭਾਰਤੀ ਮੂਲ ਦੀ ਹੈ ਤੇ ਯੇਲ ਯੂਨੀਵਸਿਟੀ ਨਾਲ ਸਬੰਧਤ ਹੈ।
ਵਿਗਿਆਨੀਆਂ ਨੇ ਕੰਮ ਕਰਨ ਵਾਲੇ 16426 ਬਾਲਗਾਂ ‘ਚ ਕੰਮ ਦੀ ਆਦਤ ਤੇ ਮਾਨਸਿਕ ਵਿਕਾਰ ਵਿੱਚਾਲੇ ਸਬੰਧ ਦਾ ਅਧਿਐਨ ਕੀਤਾ। ਨਾਰਵੇ ‘ਚ ਬੇਰਗੇਨ ਯੂਨੀਵਰਸਿਟੀ ਦੇ ਸੇਸਿਲੀ ਐਂਡਰਸਨ ਨੇ ਦੱਸਿਆ,’ਕੰਮ ਤੋਂ ਬਚਣ ਵਾਲਿਆਂ ਦੇ
ਮੁਕਾਬਲੇ ਕੰਮ ਕਰਨ ਵਾਲਿਆਂ ‘ਚ ਮਾਨਸਿਕ ਵਿਕਾਰ ਦੇ ਲੱਛਣ ਪਾਏ ਗਏ ਹਨ। ਖੋਜੀਆਂ ਨੇ ਕਿਹਾ ਕਿ ਕੰਮਕਾਜ ਦੀ ਆਦਤ ਵਾਲੇ 32.7 ਫ਼ੀਸਦ ਲੋਕਾਂ ‘ਚ ਅਟੈਂਸ਼ਨ ਡੈਫ਼ਿਸਿਟ/ ਹਾਈਪਰ ਐਕਟੀਵਿਟੀ ਡਿਸਆਰਡਰ ਦਾ ਵਿਕਾਰ ਕੰਮ ਤੋਂ ਬਚਣ ਵਾਲਿਆਂ ਦੇ ਮੁਕਾਬਲੇ 12.7 ਫ਼ੀਸਦ ਵੱਧ ਰਿਹਾ।
ਅਧਿਐਨ ਦੇ ਨਤੀਜੇ ਪੀਐਲਓਐਸ ਵਨ ਰਸਾਲੇ ‘ਚ ਪ੍ਰਕਾਸ਼ਿਤ ਹੋਏ ਹਨ। ਕੰਮ ਜ਼ਿਆਦਾ ਕਰਨ ਵਾਲਿਆਂ ‘ਚ ਨਿਰਾਸ਼ਾ ਦੇ 9 ਫ਼ੀਸਦੀ ਕੇਸ ਪਾਏ ਗਏ ਜਦ ਕਿ ਕੰਮ ਤੋਂ ਬਚਣ ਵਾਲਿਆਂ ਦੀ ਇਹ ਗਿਣਤੀ ਸਿਰਫ਼ 2.9 ਫ਼ੀਸਦ ਰਹੀ।