ਵਾਰਾਣਸੀ ‘ਚ ਪੀ. ਐੱਮ. ਮੋਦੀ ਤੇ ਸ਼ਿੰਜੋ ਆਬੇ ਨੇ ਕੀਤੀ ਗੰਗਾ ਪੂਜਾ

2ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਪ੍ਰਾਚੀਨ ਮੰਦਿਰਾਂ ਦੇ ਸ਼ਹਿਰ ਵਾਰਾਣਸੀ ‘ਚ ਦਸ਼ਾਸ਼ਵਮੇਧ ਘਾਟ ‘ਤੇ ਗੰਗਾ ਆਰਤੀ ‘ਚ ਭਾਗ ਲਿਆ। ਮੋਦੀ ਵਾਂਗ ਸ਼ਿੰਜੋ ਨੇ ਵੀ ਹਾਫ ਜੈਕੇਟ ਪਹਿਨੀ ਹੋਈ ਸੀ। ਸ਼ਿੰਜੋ ਆਬੇ ਦੇ ਦੌਰੇ ਨੂੰ ਦੇਖਦੇ ਹੋਏ ਸ਼ਹਿਰ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੋਦੀ ਤੇ ਸ਼ਿੰਜੋ ਜਦੋਂ ਵਾਰਾਣਸੀ ਲਈ ਏਅਰਪੋਰਟ ‘ਤੇ ਉਤਰੇ ਤਾਂ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ।
ਉਨ੍ਹਾਂ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ, ਮੁੱਖ ਮੰਤਰੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਮਨੋਜ ਸਿਨ੍ਹਾ ਤੇ ਕਲਰਾਜ ਮਿਸ਼ਰ ਸਣੇ ਹੋਰਨਾਂ ਲੋਕਾਂ ਨੇ ਕੀਤੀ। ਗੰਗਾ ਆਰਤੀ ਤੋਂ ਬਾਅਦ ਮੋਦੀ ਤੇ ਸ਼ਿੰਜੋ ਰਾਤ ਦੇ ਖਾਣੇ ਦੌਰਾਨ ਮੁੱਖ ਮਹਿਮਾਨਾਂ ਨਾਲ ਗੱਲਬਾਤ ਕਰਨਗੇ। ਰਾਤ ਦੇ ਖਾਣੇ ‘ਚ ਰਾਜਪਾਲ, ਮੁੱਖ ਮੰਤਰੀ, ਕੁਝ ਕੇਂਦਰੀ ਮੰਤਰੀ, ਮੁਲਾਇਮ ਸਿੰਘ ਯਾਦਵ ਆਦਿ ਹਸਤੀਆਂ ਸ਼ਾਮਲ ਹੋਣਗੀਆਂ।