ਬੌਲੀਵੁਡ ਫ਼ਿਲਮਾਂ ਨੂੰ ਬਾਈਕੌਟ ਕਰਨ ਦਾ ਟਰੈਂਡ ਵਧਦਾ ਹੀ ਜਾ ਰਿਹਾ ਹੈ। ਹਾਲ ਹੀ ‘ਚ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਅਤੇ ਅਕਸ਼ੇ ਕੁਮਾਰ ਦੀ ਫ਼ਿਲਮ ਰਕਸ਼ਾ ਬੰਧਨ ਦਾ ਬਾਈਕਾਟ ਕਰਨ ਤੋਂ ਬਾਅਦ ਹੁਣ ਟਵਿਟਰ ‘ਤੇ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਪਠਾਨ ਦਾ ਬਾਈਕੌਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਜੀ ਹਾਂ, ਤੁਸੀਂ ਸਹੀ ਸੁਣਿਆ, ਸੋਸ਼ਲ ਮੀਡੀਆ ‘ਤੇ ਬੌਲੀਵੁਡ ਦੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੀ ਪਠਾਨ ਦਾ ਵੀ ਬਾਈਕੌਟ ਕਰਨ ਦਾ ਟਰੈਂਡ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਸ਼ਾਹਰੁਖ਼ ਖ਼ਾਨ ਦੀ ਕਮਬੈਕ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਮੁਸ਼ਕਿਲਾਂ ‘ਚ ਪੈਂਦੀ ਨਜ਼ਰ ਆ ਰਹੀ ਹੈ।
ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਨੂੰ ਲੋਕ ਕਿਉਂ ਬਾਈਕੌਟ ਕਰਨ ਦੀ ਗੱਲ ਕਰ ਰਹੇ ਹਨ, ਇਸ ਦਾ ਕੋਈ ਕਾਰਨ ਅਜੇ ਤਕ ਸਾਫ਼ ਨਹੀਂ ਹੋਇਆ, ਪਰ ਕਈ ਯੂਜ਼ਰਜ਼ ਇਸ ਦੀ ਵਜ੍ਹਾ ਦੀਪਿਕਾ ਪਾਦੁਕੋਣ ਦੇ JNU ਵਿਜ਼ਿਟ ਨੂੰ ਦੱਸ ਰਹੇ ਹਨ।
ਇੱਕ ਯੂਜ਼ਰ ਨੇ ਬਾਈਕਾਟ ਪਠਾਨ ਨੂੰ ਟਵੀਟ ਕਰਦਿਆਂ ਲਿਖਿਆ, ”ਨੈਕਸਟ ਮਿਸ਼ਨ … ਬਾਈਕੌਟ ਪਠਾਨ।”
ਸ਼ਾਹਰੁਖ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਪਠਾਨ 25 ਜਨਵਰੀ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ‘ਚ ਸ਼ਾਹਰੁਖ਼ ਖ਼ਾਨ ਦੇ ਔਪੋਜ਼ਿਟ ਲੀਡ ਰੋਲ ‘ਚ ਦੀਪਿਕਾ ਪਾਦੁਕੋਣ ਦਿਖਾਈ ਦੇਣ ਵਾਲੀ ਹੈ। ਫ਼ਿਲਮ ਤੋਂ ਸ਼ਾਹਰੁਖ਼ ਅਤੇ ਦੀਪਿਕਾ ਦੇ ਲੁੱਕਸ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਚੁੱਕੇ ਹਨ।











