ਆਲੀਆ ਜਲਦ ਹੀ ਪਤੀ ਰਣਬੀਰ ਕਪੂਰ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਪ੍ਰੈਗਨੈਂਸੀ ‘ਚ ਵੀ ਆਲੀਆ ਆਪਣੀ ਪ੍ਰੋਫ਼ੈਸ਼ਨਲ ਲਾਈਫ਼ ‘ਤੇ ਪੂਰਾ ਧਿਆਨ ਦੇ ਰਹੀ ਹੈ। ਆਲੀਆ ਭੱਟ ਇਸ ਸਮੇਂ ਆਪਣੀ ਲਾਈਫ਼ ਦੇ ਸਭ ਤੋਂ ਖ਼ੂਬਸੂਰਤ ਪਲਾਂ, ਯਾਨੀ ਪ੍ਰੈਗਨੈਂਸੀ ਪੀਰੀਅਡ, ‘ਚ ਜੀਅ ਰਹੀ ਹੈ।
ਇਸ ਦੌਰਾਨ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਮਸ਼ਹੂਰ ਸਟਾਈਲਿਸਟ ਅਮੀ ਪਟੇਲ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਹਨ। ਅਦਾਕਾਰਾ ਨੇ ਡੈਨਿਮ ਜੀਨਜ਼ ਅਤੇ ਵੀ-ਨੈੱਕਲਾਈਨ ਸ਼ਰਟ ਪਾਈ ਹੋਈ ਹੈ।
ਮਿਨੀਮਲ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ। ਇਸ ਦੇ ਨਾਲ ਆਲੀਆ ਨੇ ਖ਼ੁਲ੍ਹੇ ਵਾਲ ਛੱਡੇ ਹੋਏ ਸਨ। ਅਦਾਕਾਰਾ ਇਨ੍ਹਾਂ ਤਸਵੀਰਾਂ ‘ਚ ਸਟਾਈਲਿਸ਼ ਅੰਦਾਜ਼ ‘ਚ ਪੋਜ਼ ਦੇ ਰਹੀ ਹੈ। ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਫ਼ਿਲਮ ਡਾਰਲਿੰਗਜ਼ ਲੰਘੀ 5 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ਬ੍ਰਹਮਾਸਤਰ ‘ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ਰੌਕੀ ਰਾਨੀ ਕੀ ਲਵ ਸਟੋਰੀ ‘ਚ ਨਜ਼ਰ ਆਵੇ











