ਰਾਹੁਲ ਨੇ ਕੀਤਾ ਮੋਦੀ ਨੂੰ ਪਾਣੀ-ਪਾਣੀ

6ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਬੀਜੇਪੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਮਹਿੰਗਾਈ ‘ਤੇ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਬੰਨ੍ਹਿਆ। ਰਾਹੁਲ ਨੇ ਕਿਹਾ- 16 ਫਰਵਰੀ, 2014 ਨੂੰ ਹਿਮਾਚਲ ਪ੍ਰਦੇਸ਼ ਵਿੱਚ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਦੇਸ਼ ਦੇ ਸਾਹਮਣੇ ਮੰਹਿਗਾਈ ਵੱਡੀ ਸਮੱਸਿਆ ਹੈ। ਗਰੀਬ ਦੇ ਘਰ ਚੁੱਲ੍ਹਾ ਨਹੀਂ ਬਲਦਾ। ਮਾਂ-ਬੱਚੇ ਰਾਤ-ਰਾਤ ਰੋਂਦੇ ਹਨ। ਜਦੋਂ ਬੀ.ਜੇ.ਪੀ. ਦੀ ਸਰਕਾਰ ਆਏਗੀ ਤਾਂ ਮਹਿੰਗਾਈ ‘ਤੇ ਰੋਕ ਲਾਈ ਜਾਵੇਗੀ। ਉਨ੍ਹਾਂ ਕਿਹਾ ਸੀ, “ਅਸੀਂ ਇਸ ਨੂੰ ਰੋਕ ਸਕਦੇ ਹਾਂ। ਇਹ ਵਿਸ਼ਵਾਸ ਦਿਵਾਉਂਦੇ ਹਾਂ। ਰਾਹੁਲ ਨੇ ਕਿਹਾ ਹੁਣ ਮੋਦੀ ਜੀ ਮਹਿੰਗਾਈ ਬਾਰੇ ਕੁਝ ਨਹੀਂ ਬੋਲਦੇ। ਉਹ ਦੋ ਸਾਲ ਵਿੱਚ ਦੱਸਵੀਂ ਵਾਰ ਇਸ ਮੁੱਦੇ ‘ਤੇ ਬਹਿਸ ਵਿੱਚ ਹਿੱਸਾ ਲੈ ਰਹੇ ਹਨ।”
ਰਾਹੁਲ ਨੇ ਕਿਹਾ, ਦੋ ਮਹੀਨੇ ਪਹਿਲੇ ਐਨ.ਡੀ.ਏ. ਨੇ ਹੈਪੀ ਬਰਥ ਡੇਅ ਮਨਾਇਆ ਸੀ। ਵੱਡੇ ਸਟਾਰ ਮੁੰਬਈ ਤੋਂ ਆਏ ਸਨ। ਕੀ ਸਵੱਛ ਭਾਰਤ ਨੇ ਹਿੰਦੁਸਤਾਨ ਨੂੰ ਸਾਫ ਕਰ ਦਿੱਤਾ। ਕਨੈਕਟ ਇੰਡੀਆ ਨੇ ਕਨੈਕਟ ਕਰ ਦਿੱਤਾ। ਸਟਾਰਟ ਅੱਪ ਨੇ ਇੰਡੀਆ ਨੂੰ ਰੁਜਗਾਰ ਦਿੱਤਾ। ਪੂਰੇ ਸੈਲੀਬ੍ਰੇਸ਼ਨ ਵਿੱਚ ਮੈਨੂੰ ਇੱਕ ਸ਼ਬਦ-ਮਾਂ-ਬੱਚੇ ਰਾਤ ਨੂੰ ਹੰਝੂ ਪੀ ਕੇ ਸੌਂਦੇ ਹਨ, ਦਾ ਜਿਕਰ ਨਹੀਂ ਮਿਲਿਆ। ਦਾਲ ਦੀ ਇੱਕ ਵਾਰ ਵੀ ਗੱਲ ਨਹੀਂ ਕੀਤੀ।
ਰਾਹੁਲ ਨੇ ਕਿਹਾ, ਟਮਾਟਰ ਮਈ 2014 ਵਿੱਚ 18 ਰੁਪਏ ਸੀ। ਜੁਲਾਈ 2016 ਵਿੱਚ ਉਹ 55 ਰੁਪਏ ਹੋ ਗਿਆ। ਉੜਦ ਦੀ ਦਾਲ 70 ਰੁਪਏ ਦੀ ਸੀ। ਅੱਜ 170 ਰੁਪਏ ਹੈ। ਮੂੰਗ ਦੀ ਦਾਲ 75 ਰੁਪਏ ਦੀ ਹੁੰਦੀ ਸੀ। ਹੁਣ 180 ਰੁਪਏ ਦੀ ਵਿੱਕ ਰਹੀ ਹੈ।ਰਾਹੁਲ ਨੇ ਕਿਹਾ, ਤੁਸੀਂ ਕਿਹਾ ਸੀ ਮੈਨੂੰ ਪੀ.ਐਮ. ਨਹੀਂ ਚੌਂਕੀਦਾਰ ਬਣਾਓ। ਜ਼ਮੀਨ ਅਕਵਾਇਰ ਦੇ ਜ਼ਰੀਏ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ, ਤੁਹਾਡੇ ਨੱਕ ਥੱਲੇ ਦਾਲਾਂ ਦੀ ਚੋਰੀ ਹੋ ਰਹੀ ਹੈ, ਤੁਸੀਂ ਇੱਕ ਸ਼ਬਦ ਨਹੀਂ ਕਿਹਾ। ਤੁਸੀਂ ਚੌਕੀਦਾਰ ਨਹੀਂ ਬਣ ਪਾਏ, ਵੱਡੇ ਆਦਮੀ ਬਣ ਗਏ ਹੋ। ਚੌਕੀਦਾਰ ਦਾ ਕੰਮ ਕਾਂਗਰਸ ਪਾਰਟੀ ਤੇ ਛੱਡ ਦਿਓ।