ਹੈਮਿਲਟਨ : ਓਨਟਾਰੀਓ ਦੇ ਸ਼ਹਿਰ ਹੈਮਿਲਟਨ ‘ਚ ਵੀਰਵਾਰ ਨੂੰ ਹੋਈ ਕਰੇਨ ਅਤੇ ਕਾਰ ਵਿਚਾਲੇ ਟੱਕਰ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਹਾਦਸੇ ਬਾਰੇ ਪੁਲਸ ਸਾਰਜੈਂਟ ਕੈਰੀ ਸਕੀਮਡਤ ਨੇ ਦੱਸਿਆ ਕਿ ਮਿਲਗਰੋਵ ਸਾਈਡ ਰੋਡ ‘ਤੇ ਇਹ ਹਾਦਸਾ ਵੀਰਵਾਰ ਸ਼ਾਮੀਂ 6.30 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਕੈਰੀ ਨੇ ਦੱਸਿਆ ਕਿ ਪੁਲਸ ਅਜੇ ਇਸ ਹਾਦਸੇ ਦੀ ਜਾਂਚ ‘ਚ ਜੁਟੀ ਹੋਈ ਹੈ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।















