ਨਵੀਂ ਦਿੱਲੀ : ਆਈ.ਪੀ.ਐੱਲ-9 ਵਿਚ ਬੀਤੀ ਰਾਤ ਯੁਵਰਾਜ ਸਿੰਘ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਸਨਰਾਈਜਜ਼ ਹੈਦਰਾਬਾਦ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ‘ਤੇ ਜਿੱਤ ਦਰਜ ਕੀਤੀ। ਇਸ ਮੈਚ ਵਿਚ ਯੁਵਰਾਜ ਸਿੰਘ ਦਾ ਹੌਸਲਾ ਵਧਾਉਣ ਲਈ ਉਸ ਦੀ ਮੰਗੇਤਰ ਹੇਜ਼ਲ ਕੀਚ ਨਵੀਂ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਵਿਚ ਮੌਜੂਦ ਸੀ। ਹੇਜ਼ਲ ਨੇ ਨਾ ਕੇਵਲ ਇਸ ਮੈਚ ਦਾ ਪੂਰਾ ਆਨੰਦ ਮਾਣਿਆ, ਬਲਕਿ ਯੁਵਰਾਜ ਸਿੰਘ ਨੂੰ ਬੱਲੇਬਾਜ਼ੀ ਕਰਦਿਆਂ ਦੇਖ ਕਾਫੀ ਖੁਸ਼ੀ ਸੀ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ ਇਸ ਮੈਚ ਵਿਚ ਸਭ ਤੋਂ ਵੱਧ 30 ਗੇਂਦਾਂ ‘ਤੇ 44 ਦੌੜਾਂ ਬਣਾਈਆਂ। ਯੁਵਰਾਜ ਸਿੰਘ ਦੀ ਇਸ ਪਾਰੀ ਸਦਕਾ ਹੈਦਰਾਬਾਦ ਦੀ ਟੀਮ ਨੇ ਕੋਲਕਾਤਾ ਨੂੰ 22 ਦੌੜਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।















