ਮੌਰਗਨ ਦੇ ਰਿਕਾਰਡ ਨੇ ਕੋਹਲੀ ਨੂੰ ਛੱਡਿਆ ਪਿੱਛੇ

Image Courtesy :jagbani(punjabkesari)

ਨਵੀਂ ਦਿੱਲੀ – ਦੱਖਣੀ ਅਫ਼ਰੀਕਾ ਦੇ ਨਾਲ ਖੇਡੇ ਗਏ ਦੂਜੇ T-20 ‘ਚ ਇੰਗਲੈਂਡ ਦੀ ਟੀਮ ਚਾਰ ਵਿਕਟਾਂ ਨਾਲ ਜਿੱਤ ਹਾਸਿਲ ਕਰਨ ‘ਚ ਸਫ਼ਲ ਰਹੀ ਸੀ। ਜਿੱਤ ਦੇ ਨਾਲ ਹੀ ਇੰਗਲੈਂਡ ਦੀ ਟੀਮ 2-0 ਨਾਲ ਸੀਰੀਜ਼ ‘ਚ ਬੜ੍ਹਤ ਬਣਾਉਣ ‘ਚ ਸਫ਼ਲ ਹੋ ਗਈ ਸੀ ਅਤੇ ਮੰਗਲਵਾਰ ਨੂੰ ਹੋਏ ਤੀਜੇ ਟੀ-20 ਮੁਕਾਬਲੇ ‘ਚ ਉਸ ਨੇ ਦੱਖਣੀ ਅਫ਼ਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਤੀਸਰੇ ਅਤੇ ਆਖ਼ਰੀ ਟੀ-20 ਮੈਚ ‘ਚ ਦੱਖਣੀ ਅਫ਼ਰੀਕਾ ਨੇ 192 ਦੌੜਾਂ ਦਾ ਟੀਚਾ ਦਿੱਤਾ ਸੀ ਜੋ ਕਿ ਮੌਰਗਨ ਦੀ ਇੰਗਲਿਸ਼ ਟੀਮ ਨੇ 17.4 ਓਵਰਾਂ ‘ਚ ਇੱਕ ਵਿਕਟ ਗੁਆ ਕੇ ਹਾਸਿਲ ਕਰ ਲਿਆ। ਓਪਨਰ ਡੇਵਿਡ ਮਲਾਨ 99 ਦੌੜਾਂ ‘ਤੇ ਨਾਊਟ ਆਊਟ ਰਿਹਾ। ਮਲਾਨ ਅਤੇ ਬਟਲਰ ਨੇ ਮਿਲ ਕੇ ਪਹਿਲੀ ਵਿਕਟ ਲਈ ਕੇਵਲ 85 ਗੇਂਦਾਂ ‘ਚ ਹੀ 167 ਦੌੜਾਂ ਬਣਾ ਲਈਆਂ ਸਨ।
ਉਧਰ ਇਸ ਤੋਂ ਪਹਿਲਾਂ ਖੇਡੇ ਗਏ ਦੂਜੇ T-20 ‘ਚ ਦੱਖਣੀ ਅਫ਼ਰੀਕਾ ਦੇ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਮਲਾਨ ਦੀਆਂ 40 ਗੇਂਦਾਂ ‘ਚ 7 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਦੀ ਬਦੌਲਤ 19.5 ਓਵਰਾਂ ‘ਚ 6 ਵਿਕਟਾਂ ‘ਤੇ 147 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਕਪਤਾਨ ਇਯੋਨ ਮੌਰਗਨ 26 ਦੌੜਾਂ ਬਣਾ ਕੇ ਅਜੇਤੂ ਰਹੇ। ਮੌਰਗਨ ਨੇ ਇਸ ਦੌਰਾਨ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਦੱਖਣੀ ਅਫ਼ਰੀਕਾ ਦੇ ਵਿਰੁੱਧ ਉਸਦੀ ਧਰਤੀ ‘ਤੇ ਇੰਗਲੈਂਡ ਨੇ ਇਹ ਲਗਾਤਾਰ ਚੌਥੀ ਵਾਰ T-20 ਮੈਚਾਂ ‘ਚ ਜਿੱਤ ਹਾਸਿਲ ਕੀਤੀ ਹੈ। ਕਿਸੇ ਵੀ ਕਪਤਾਨ ਦਾ T-20 ਅੰਤਰਰਾਸ਼ਟਰੀ ‘ਚ ਦੱਖਣੀ ਅਫ਼ਰੀਕਾ ਵਿਰੁੱਧ ਉਸੇ ਦੀ ਧਰਤੀ ‘ਤੇ ਸਭ ਤੋਂ ਜ਼ਿਆਦਾ ਮੈਚ ਜਿੱਤਣ ਦਾ ਰਿਕਾਰਡ ਹੈ। ਦੱਖਣੀ ਅਫ਼ਰੀਕੀ ਧਰਤੀ ‘ਤੇ ਲਗਾਤਾਰ ਚਾਰ T-20 ਮੈਚ ਜਿੱਤਣ ਵਾਲੀ ਇੰਗਲੈਂਡ ਪਹਿਲੀ ਟੀਮ ਬਣ ਗਈ ਹੈ। ਇਸ ਦੌਰਾਨ ਮੌਰਗਨ ਦੀ ਕਪਤਾਨੀ ‘ਚ T-20’ਚ ਇੰਗਲੈਂਡ ਦੀ ਟੀਮ ਦੱਖਣੀ ਅਫ਼ਰੀਕਾ ਵਿਰੁੱਧ ਛੇਵੀਂ ਜਿੱਤ ਹੈ। ਮੌਰਗਨ ਦੁਨੀਆ ਦਾ ਪਹਿਲਾ ਅਜਿਹਾ ਕਪਤਾਨ ਬਣ ਗਿਐ ਜਿਸ ਦੀ ਕਪਤਾਨੀ ‘ਚ ਇੰਗਲੈਂਡ ਦੱਖਣੀ ਅਫ਼ਰੀਕਾ ਦੇ ਵਿਰੁੱਧ ਸਭ ਤੋਂ ਜ਼ਿਆਦਾ ਜਿੱਤਾਂ ਹਾਸਿਲ ਕਰਨ ‘ਚ ਸਫ਼ਲ ਰਹੀ ਹੈ।
ਦੱਸ ਦੇਈਏ ਕਿ ਐੱਮ. ਐੱਸ. ਧੋਨੀ ਦੀ ਕਪਤਾਨੀ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਦੇ ਵਿਰੁੱਧ T-20 ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਪੰਜ ਜਿੱਤਾਂ ਹਾਸਿਲ ਕਰਨ ‘ਚ ਸਫ਼ਲ ਰਹੀ ਸੀ। ਦੂਜੇ T-20 ‘ਚ ਮੌਰਗਨ ਅਜੇਤੂ 26 ਦੌੜਾਂ ਬਣਾ ਕੇ ਪੈਵਿਲੀਅਨ ਗਿਆ ਸੀ। ਮੌਰਗਨ T-20 ਅੰਤਰਰਾਸ਼ਟਰੀ ‘ਚ ਟੀਚੇ ਦਾ ਪਿੱਛਾ ਕਰਦੇ ਹੋਏ ਸੱਤਵੀਂ ਵਾਰ ਅਜੇਤੂ ਪੈਵਿਲੀਅਨ ਵਾਪਿਸ ਗਿਆ। ਅਜਿਹਾ ਕਰ ਮੌਰਗਨ ਨੇ ਕੋਹਲੀ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੋਹਲੀ T-20 ਅੰਤਰਰਾਸ਼ਟਰੀ ਮੈਚਾਂ ‘ਚ ਟੀਚੇ ਦਾ ਪਿੱਛਾ ਕਰਦੇ ਹੋਏ ਛੇ ਵਾਰ ਅਜੇਤੂ ਪੈਵਿਲੀਅਨ ਵਾਪਿਸ ਜਾ ਚੁੱਕੈ। ਉਧਰ ਧੋਨੀ 12 ਵਾਰ ਅਜਿਹਾ ਕਾਰਨਾਮਾ T-20 ਅੰਤਰਰਾਸ਼ਟਰੀ ‘ਚ ਕਰ ਚੁੱਕੇ ਹੈ