ਅਨ-ਹੈਲਦੀ ਡਾਇਟ ਸਿਰਫ਼ ਸਿਹਤ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੀ ਸਗੋਂ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਖ਼ਤਰੇ ਦੀ ਘੰਟੀ ਨੂੰ ਵਜਾ ਦਿੰਦੀ ਹੈ। ਇੱਕ ਨਵੀਂ ਸਟੱਡੀ ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਅਨ-ਹੈਲਦੀ ਅਤੇ ਖ਼ਰਾਬ ਡਾਇਟ ਕਾਰਨ ਦੁਨੀਆ ਭਰ ‘ਚ ਬਹੁਤ ਮੌਤਾਂ ਹੁੰਦੀਆਂ ਹਨ। ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਕਿ ਅਨ-ਹੈਲਦੀ ਅਤੇ ਖ਼ਰਾਬ ਖਾਣਾ ਖਾਣ ਵਾਲ ਸ਼ਰੀਰ ਨੂੰ ਸਿਗਰਟਨੋਸ਼ੀ ਤੋਂ ਵੀ ਜ਼ਿਆਦਾ ਨੁਕਸਾਨ ਹੁੰਦਾ ਹੈ। ਇੰਟਰਨੈਸ਼ਨਲ ਮੈਡੀਕਲ ਜਨਰਲ ‘ਚ ਪ੍ਰਕਾਸ਼ਿਤ ਕੀਤੀ ਗਈ ਉਕਤ ਸਟੱਡੀ ‘ਚ ਖ਼ਰਾਬ ਡਾਈਟ ਨਾਲ ਹੋਣ ਵਾਲੀਆਂ ਮੌਤਾਂ ਦੀ ਜਾਂਚ ਕੀਤੀ ਗਈ। ਦੱਸ ਦੇਈਏ ਕਿ ਕਰੀਬ 40 ਦੇਸ਼ਾਂ ਦੇ 130 ਵਿਗਿਆਨੀਆਂ ਨੇ ਮਿਲ ਕੇ ਉਕਤ ਜਾਂਚ ਕੀਤੀ ਹੈ।
ਤਿੰਨ ਤਰ੍ਹਾਂ ਡਾਈਟਾਂ ਸਿਹਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ: ਡਾਇਟ ‘ਚ ਸਾਬਤ ਅਨਾਜ ਦੀ ਕਮੀ; ਫ਼ਲਾਂ ਦੀ ਘੱਟ ਵਰਤੋਂ ਅਤੇ ਡਾਇਟ ‘ਚ ਸੋਡੀਅਮ ਦੀ ਜ਼ਿਆਦਾ ਮਾਤਰਾ।
ਰਿਪੋਰਟ ਅਨੁਸਾਰ, ਰੈੱਡ ਮੀਟ, ਪ੍ਰੌਸੈੱਸਡ ਮੀਟ, ਸ਼ੂਗਰੀ ਡ੍ਰਿੰਕਸ, ਟ੍ਰਾਂਸ ਫ਼ੈਟੀ ਪਦਾਰਥਾਂ ਆਦਿ ਦੀ ਵਰਤੋਂ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ। ਸੋਧਕਰਤਾਵਾਂ ਦਾ ਮੰਨਣਾ ਹੈ ਕਿ ਅੱਜ-ਕੱਲ ਦੀ ਜ਼ਿੰਦਗੀ ‘ਚ ਲੋਕ ਅਨ-ਹੈਲਦੀ ਡਾਇਟ ‘ਤੇ ਜ਼ਿਆਦਾ ਨਿਰਭਰ ਰਹਿੰਦੇ ਹਨ ਜਦਕਿ ਆਪਣੀ ਡਾਇਟ ਨੂੰ ਹੈਲਦੀ ਰੱਖਣ ਦੀ ਬਹੁਤ ਜ਼ਿਆਦਾ ਲੋੜ ਹੈ।
ਕੰਬੋਜ ਆਯੁਰਵੈਦਿਕ










