ਬੱਲੇ ਅਤੇ ਗੇਂਦ ਨਾਲ ਕੁੱਝ ਸਾਬਿਤ ਕਰਨਾ ਚਾਹੁੰਦੈ ਹਾਰਦਿਕ: ਰੋਹਿਤ

ਮੁੰਬਈ – ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਹਾਰਦਿਕ ਪੰਡਯਾ ਦੂਜਿਆਂ ਨਾਲੋਂ ਵੱਧ ਖ਼ੁਦ ਸਾਹਮਣੇ ਗੇਂਦ ਅਤੇ ਬੱਲੇ ਨਾਲ ਕੁੱਝ ਸਾਬਿਤ ਕਰਨਾ ਚਾਹੁੰਦਾ ਹੈ, ਅਤੇ ਇਹੋ ਵਜ੍ਹਾ ਹੈ ਕਿ IPL ‘ਚ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਪੰਡਯਾ ਨੇ 16 ਗੇਂਦਾਂ ‘ਚ ਅਜੇਤੂ 37 ਦੌੜਾਂ ਬਣਾ ਕੇ ਮੁੰਬਈ ਇੰਡੀਅਨਜ਼ ਨੂੰ ਰੌਇਲ ਚੈਲੰਜਰਜ਼ ਬੈਂਗਲੁਰੂ ‘ਤੇ ਪੰਜ ਵਿਕਟਾਂ ਨਾਲ ਜਿੱਤ ਦਿਵਾਈ।
ਰੋਹਿਤ ਨੇ ਮੈਚ ਤੋਂ ਬਾਅਦ ਕਿਹਾ, ”ਹਾਰਦਿਕ ਦੇ ਚੰਗੇ ਪ੍ਰਦਰਸ਼ਨ ਨਾਲ ਟੀਮ ਨੂੰ ਮਦਦ ਮਿਲ ਰਹੀ ਹੈ। ਉਸ ਨੂੰ IPL ਤੋਂ ਪਹਿਲਾਂ ਜ਼ਿਆਦਾ ਸਮਾਂ ਨਹੀਂ ਮਿਲ ਸਕਿਆ, ਅਤੇ ਉਹ ਅਜਿਹਾ ਪ੍ਰਦਰਸ਼ਨ ਕਰਨ ਲਈ ਕਾਫ਼ੀ ਬੇਤਾਬ (ਉਤਸੁਕ) ਸੀ।” ਸ਼੍ਰੀਲੰਕਾ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਬਾਰੇ ਰੋਹਿਤ ਨੇ ਕਿਹਾ, ”ਲਸਿਥ ਦਾ ਪ੍ਰਦਰਸ਼ਨ ਸਾਡੇ ਲਈ ਕਾਫ਼ੀ ਮਾਇਨੇ ਰਖਦਾ ਹੈ।” ਉਸ ਨੇ ਕਿਹਾ, ”RCB ਨੂੰ 170 ਦੌੜਾਂ ‘ਤੇ ਰੋਕਣ ਲਈ ਗੇਂਦਬਾਜ਼ਾਂ ਨੂੰ ਸਿਹਰਾ ਜਾਂਦਾ ਹੈ।”