ਟਮਾਟਰ ਜੋੜਾਂ ਦੇ ਦਰਦ ਤੋਂ ਇਲਾਵਾ ਕਈ ਹੋਰ ਬਿਮਾਰੀਆਂ ਲਈ ਫ਼ਾਇਦੇਮੰਦ

ਗ਼ਲਤ ਖਾਣ-ਪੀਣ, ਸ਼ਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵੱਧਣ ਅਤੇ ਹੱਡੀਆਂ ਨਾਲ ਜੁੜੀਆਂ ਮੁਸ਼ਕਿਲਾਂ ਦੇ ਚਲਦਿਆਂ ਲੋਕ ਗਠੀਏ ਦੇ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਭਾਰਤ ‘ਚ ਜੋੜਾਂ ਦੇ ਦਰਦ ਨਾਲ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਕਾਰਨ ਮਰੀਜ਼ਾਂ ਨੂੰ ਨਾ ਸਿਰਫ਼ ਅਸਹਿਣਯੋਗ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਬੀਮਾਰੀ ਕਾਰਨ ਮਰੀਜ਼ ਦਾ ਚੱਲਣਾ-ਫ਼ਿਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਹ ਜੋੜਾਂ ਦੇ ਨਾਲ-ਨਾਲ ਰੀੜ ਦੀ ਹੱਡੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜੇਕਰ ਤੁਸੀਂ ਵੀ ਗਠੀਏ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਸ ਨੂੰ ਦੂਰ ਕਰਨ ‘ਚ ਟਮਾਟਰ ਤੁਹਾਡੀ ਮਦਦ ਕਰਦੇ ਹਨ।
ਕੀ ਹੁੰਦਾ ਹੈ ਗਠੀਆ?
ਇਹ ਰੋਗ ਯੂਰਿਕ ਐਸਿਡ ਦੇ ਵਧਣ ਕਾਰਨ ਹੁੰਦਾ ਹੈ ਜਿਸ ਨਾਲ ਛੋਟੇ-ਛੋਟੇ ਕ੍ਰਿਸਟਲ ਸ਼ਰੀਰ ਦੇ ਜੋੜਾਂ ‘ਚ ਜਮ੍ਹਾ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਬਾਅਦ ‘ਚ ਗਠੀਏ ਦਾ ਰੂਪ ਧਾਰਣ ਕਰ ਲੈਂਦੇ ਹਨ। ਇਸ ਕਾਰਨ ਜੋੜਾਂ ‘ਚ ਦਰਦ ਅਤੇ ਸੋਜ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਜੋੜਾਂ ‘ਚ ਗੰਢਾਂ ਪੈ ਜਾਂਦੀਆਂ ਹਨ ਜੋ ਰੋਗੀ ਨੂੰ ਬਹੁਤ ਦਰਦ ਪਹੁੰਚਾਉਂਦੀ ਹੈ। ਗਠੀਆ ਜੇਕਰ ਵੱਧ ਜਾਵੇ ਤਾਂ ਇਸ ਨਾਲ ਰੋਗੀ ਨੂੰ ਚੱਲਣ ਫ਼ਿਰਣ ‘ਚ ਵੀ ਪਰੇਸ਼ਾਨੀ ਹੋਣ ਲੱਗਦੀ ਹੈ।
ਫ਼ਾਇਦੇਮੰਦ ਹੈ ਟਮਾਟਰ
ਟਮਾਟਰ ਦਾ ਇਸਤੇਮਾਲ ਸਬਜ਼ੀ, ਸੂਪ ਜਾਂ ਸਲਾਦ ਬਣਾਉਣ ਲਈ ਕੀਤਾ ਜਾਂਦਾ ਹੈ, ਪਰ ਇਸ ਨਾਲ ਗਠੀਆ ਦੇ ਦਰਦ ਨੂੰ ਵੀ ਦੂਰ ਭਜਾਇਆ ਦਾ ਸਕਦਾ ਹੈ। ਆਯੁਰਵੇਦ ‘ਚ ਇਸ ਨੂੰ ਬੀਮਾਰੀਆਂ ਦਾ ਕਾਲ ਮੰਨਿਆ ਜਾਂਦਾ ਹੈ। ਟਮਾਟਰ ‘ਚ ਵਾਇਟਾਮਿਨ ਸੀ, ਲਾਈਕੋਪੀਨ ਅਤੇ ਪੋਟੈਸ਼ੀਅਮ ਪਾਇਆ ਜਾਂਦਾ ਹੈ ਜੋ ਸ਼ਰੀਰ ਲਈ ਕਾਫ਼ੀ ਲਾਭਕਾਰੀ ਹੁੰਦਾ ਹੈ।
ਕਿਵੇਂ ਕਰੀਏ ਇਸਤੇਮਾਲ?
ਜੇਕਰ ਤੁਸੀਂ ਵੀ ਗਠੀਏ ਦੀ ਸਮੱਸਿਆ ਨਾਲ ਜੂਝ ਰਹੇ ਹਨ ਤਾਂ ਟਮਾਟਰ ਨੂੰ ਆਪਣੀ ਡਾਇਟ ‘ਚ ਸ਼ਾਮਿਲ ਕਰੋ। ਇਸ ਦੇ ਨਾਲ ਹੀ ਟਮਾਟਰ ਦੇ ਜੂਸ ‘ਚ ਅਜਵਾਇਨ ਮਿਲਾ ਕੇ ਰੋਜ਼ਾਨਾ ਪੀਣ ਨਾਲ ਵੀ ਗਠੀਆ ਦਰਦ ‘ਚ ਆਰਾਮ ਮਿਲਦਾ ਹੈ।
ਹੋਰ ਫ਼ਾਇਦੇ
ਰੋਜ਼ਾਨਾ ਸਵੇਰੇ ਖਾਲੀ ਪੇਟ ਟਮਾਟਰ ਦਾ ਇੱਕ ਗਿਲਾਸ ਜੂਸ ਪੀਣ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਜੇਕਰ ਪੇਟ ‘ਚ ਕੀੜੇ ਹੋਣ ਤਾਂ ਸਵੇਰੇ ਖ਼ਾਲੀ ਪੇਟ ਟਮਾਟਰ ‘ਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ। ਟਮਾਟਰ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਜਿਵੇਂ ਐਲਫ਼ਾ-ਲੀਪੋਇਕ ਐਸਿਡ, ਲਿਕੋਪਿਨ, ਫ਼ੌਲਿਕ ਐਸਿਡ ਅਤੇ ਬੀਟਾ-ਕੈਰੋਟੀਨ ਪ੍ਰੋਸਟੇਟ ਕੈਂਸਰ ਤੋਂ ਬਚਾਅ ਕਰਦੇ ਹਨ।
ਪੋਟੈਸ਼ੀਅਮ ਨਾਲ ਭਰਪੂਰ ਟਮਾਟਰ ਦੀ ਵਰਤੋਂ ਦਿਲ ਦੇ ਰੋਗਾਂ ਤੋਂ ਬਚਾਅ ਕਰਦੀ ਹੈ। ਟਮਾਟਰ ਦੇ ਗੂਦੇ ‘ਚ ਕੱਚਾ ਦੁੱਧ ਅਤੇ ਨਿੰਬੂ ਦਾ ਰਸ ਮਿਲ ਕਾ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਟੀਜ, ਅੱਖਾਂ ਅਤੇ ਪਿਸ਼ਾਬ ਸਬੰਧੀ ਰੋਗ ਅਤੇ ਪੁਰਾਣੀ ਕਬਜ਼ ਅਤੇ ਚਮੜੀ ਦੇ ਰੋਗ ਦੂਰ ਹੁੰਦੇ ਹਨ।
ਕੰਬੋਜ ਆਯੁਰਵੈਦਿਕ