ਸਮੱਗਰੀ
4 ਵੱਡੇ ਪੱਕੇ ਅਤੇ ਛਿਲੇ ਹੋਏ ਅੰਬ, 1 ਕੱਪ ਪਾਣੀ, ਅੱਧਾ ਕੱਪ ਖੰਡ ਅਤੇ 2 ਨਿੰਬੂ।
ਵਿਧੀ
1. ਸਭ ਤੋਂ ਪਹਿਲਾਂ ਪੱਕੇ ਹੋਏ ਅੰਬ ਨੂੰ ਛਿੱਲ ਕੇ ਉਸ ‘ਚੋਂ ਗਿਟਕ ਕੱਢ ਲਓ ਅਤੇ ਮਿਕਸਰ ‘ਚ ਪਿਊਰੀ ਬਣਾ ਲਓ।
2. ਇਸ ਤੋਂ ਬਾਅਦ ਗੈਸ ‘ਤੇ ਇੱਕ ਪੈਨ ਰੱਖ ਕੇ ਉਸ ‘ਚ ਪਾਣੀ ਅਤੇ ਖੰਡ ਪਾ ਕੇ ਸੀਰਪ ਤਿਆਰ ਕਰੋ।
3. ਇਸ ਸੀਰਪ ‘ਚ ਨਿੰਬੂ ਨਿਚੋੜੋ।
4. ਫ਼ਿਰ ਇਸ ਸੀਰਪ ਨੂੰ ਪਿਊਰੀ ਕੀਤੇ ਅੰਬਾਂ ‘ਚ ਰਲਾ ਦਿਓ।
5. ਉਸ ਤੋਂ ਬਾਅਦ ਅੰਬਾਂ ਦੀ ਪਿਊਰੀ ਨੂੰ ਆਈਸਕ੍ਰੀਮ ਮੇਕਰ ‘ਚ ਪਾ ਕੇ ਫ਼੍ਰੀਜ਼ਰ ‘ਚ ਜਮਾਉਣ ਲਈ ਕੁਝ ਘੰਟਿਆਂ ਲਈ ਰੱਖ ਦਿਓ।
6. ਜਦੋਂ ਚੰਗੀ ਤਰ੍ਹਾਂ ਜੰਮ ਜਾਏ ਤਾਂ ਸਰਵਿੰਗ ਬਾਊਲ ‘ਚ ਪਾ ਕੇ ਠੰਡੀ-ਠੰਡੀ ਸਰਵ ਕਰੋ।










