ਮੇਥੀ ਮੱਛੀ

ਨਵੀਂ ਦਿੱਲੀਂ ਫ਼ਿਸ਼ ਖਾਣ ਦੇ ਸ਼ੌਕੀਨ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਫ਼ਿਸ਼ ਰੈਸਿਪੀ ਪਸੰਦ ਹੁੰਦੀ ਹੈ। ਉਹ ਹਰ ਵਾਰ ਨਵੇਂ ਤਰੀਕਿਆਂ ਦੀ ਫ਼ਿਸ਼ ਡਿਸ਼ ਬਣਾਉਣ ਦੀ ਸੋਚਦੇ ਹਨ। ਅੱਜ ਅਸੀਂ ਤੁਹਾਨੂੰ ਸੁਆਦ ਨੂੰ ਵੱਖਰਾ ਟਵਿਸਟ ਦੇਣ ਲਈ ਉਨ੍ਹਾਂ ਨੂੰ ਮੇਥੀ ਮੱਛੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਇਹ ਬਣਾਉਣ ‘ਚ ਕਾਫ਼ੀ ਆਸਾਨ ਰੈਸਿਪੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
– ਮੱਛੀ 680 ਗ੍ਰਾਮ
– ਸਫ਼ੈਦ ਕਾਲੀ ਮਿਰਚ 11/2 ਚੱਮਚ
– ਨਮਕ 1/2 ਚੱਮਚ
– ਨਿੰਬੂ ਦਾ ਰਸ 1 ਚੱਮਚ
– ਤੇਲ 60 ਮਿਲੀਲੀਟਰ
– ਤੇਲ 2 ਚੱਮਚ
– ਲਸਣ 1 ਚੱਮਚ
– ਅਦਰਕ 11/2 ਚੱਮਚ
– ਪਿਆਜ਼ 110 ਗ੍ਰਾਮ
– ਜੀਰਾ ਪਾਊਡਰ 1 ਚੱਮਚ
– ਲਾਲ ਮਿਰਚ 1 ਚੱਮਚ
– ਨਮਕ 1 ਚੱਮਚ
– ਟਮਾਟਰ ਪਿਊਰੀ 400 ਗ੍ਰਾਮ
– ਮੇਥੀ 110 ਗ੍ਰਾਮ
– ਪਾਣੀ 100 ਮਿਲੀਲੀਟਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਾਉਲ ‘ਚ 680 ਗ੍ਰਾਮ ਮੱਛੀ, 11/2 ਚੱਮਚ ਸਫ਼ੈਦ ਮਿਰਚ, 1/2 ਚੱਮਚ ਨਮਕ, 1 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਫ਼ਿਰ ਇਸ ਨੂੰ 1 ਘੰਟੇ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
2. ਫ਼ਿਰ ਪੈਨ ‘ਚ ਤੇਲ ਗਰਮ ਕਰੋ ਅਤੇ ਉਸ ‘ਚ ਮਸਾਲੇਦਾਰ ਮੱਛੀ ਪਾ ਕੇ ਇਸ ਨੂੰ ਦੋਵਾਂ ਸਾਈਡਾਂ ਤੋਂ ਭੂਰਾ ਰੰਗ ਦੀ ਹੋਣ ਤਕ ਫ਼੍ਰਾਈ ਕਰੋ।
3. ਫ਼ਿਰ ਵੱਖਰੇ ਪੈਨ ‘ਚ 2 ਚੱਮਚ ਤੇਲ ਗਰਮ ਕਰਕੇ ਉਸ ‘ਚ 1 ਚੱਮਚ ਲਸਣ,11/2 ਚੱਮਚ ਅਦਰਕ ਪਾਓ ਅਤੇ 1-2 ਮਿੰਟ ਤਕ ਭੁੰਨ ਲਓ।
4. ਫ਼ਿਰ ਇਸ ‘ਚ 110 ਗ੍ਰਾਮ ਪਿਆਜ਼ ਮਿਕਸ ਕਰਕੇ ਚੰਗੀ ਤਰ੍ਹਾਂ ਨਾਲ ਪਕਾਓ।
5. ਪਿਆਜ਼ ਪੱਕਣ ਦੇ ਬਾਅਦ ਇਸ ‘ਚ ਜੀਰਾ ਪਾਊਡਰ, 1 ਚੱਮਚ ਲਾਲ ਮਿਰਚ, 1 ਚੱਮਚ ਨਮਕ ਚੰਗੀ ਤਰ੍ਹਾਂ ਨਾਲ ਮਿਲਾਓ।
6. ਇਸ ਤੋਂ ਬਾਅਦ ਇਸ ‘ਚ 400 ਗ੍ਰਾਮ ਟਮਾਟਰ ਪਿਊਰੀ ਮਿਲਾ ਕੇ 5 ਤੋਂ 7 ਮਿੰਟ ਤਕ ਪੱਕਣ ਦਿਓ।
7. ਫ਼ਿਰ ਇਸ ‘ਚ 110 ਗ੍ਰਾਮ ਮੇਥੀ ਮਿਕਸ ਕਰਕੇ 100 ਮਿਲੀਲੀਟਰ ਪਾਣੀ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ ਉਬਾਲ ਲਓ।
8. ਫ਼ਿਰ ਇਸ ‘ਚ ਫ਼੍ਰਾਈ ਕੀਤੀ ਹੋਈ ਮੱਛੀ ਪਾ ਕੇ 3 ਤੋਂ 5 ਮਿੰਟ ਤਕ ਪਕਾਓ।
9. ਮੇਥੀ ਮੱਛੀ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।