ਮੂੰਗਫ਼ਲੀ ਦੇ ਦਹੀਂ-ਵੜੇ

ਸਮੱਗਰੀ
250 ਗ੍ਰਾਮ ਮੂੰਗਫ਼ਲੀ, 2 ਚੱਮਚ ਹਰੀ ਮਿਰਚ ਕੱਟੀ ਹੋਈ, 3 ਚੱਮਚ ਵੇਸਣ, ਨਮਕ ਸਵਾਦ ਅਨੁਸਾਰ, ਆਲਿਵ ਆਇਲ ਲੋੜ ਅਨੁਸਾਰ, ਇਕ ਚੌਥਾਈ ਫ਼ਰੂਟ ਸਾਲਟ, 2 ਕੱਪ ਪਾਣੀ, 1 ਚੱਮਚ ਖੰਡ, 4 ਚੱਮਚ ਦਹੀਂ ।
ਗਾਰਨਿਸ਼ਿੰਗ ਲਈ
ਇਮਲੀ ਦੀ ਚੱਟਨੀ, ਹਰੀ ਚੱਟਨੀ, ਜੀਰਾ ਅਤੇ ਕਾਲੀ ਮਿਰਚ ਪਾਊਡਰ, ਅਦਰਕ, ਭੁੰਨੀ ਮੂੰਗਫ਼ਲੀ
ਵਿਧੀ
ਸਭ ਤੋਂ ਪਹਿਲਾਂ ਮੂੰਗਫ਼ਲੀ ਨੂੰ ਹਰੀ ਮਿਰਚ ਅਤੇ ਲੋੜ ਅਨੁਸਾਰ ਪਾਣੀ ਨਾਲ ਗ੍ਰਾਈਂਡ ਕਰ ਲਓ। ਹੁਣ ਇਸ ਨੂੰ ਬਾਊਲ ਵਿੱਚ ਕੱਢ ਕੇ ਉਸ ਵਿੱਚ ਵੇਸਣ, ਨਮਕ, ਫ਼ਰੂਟ ਸਾਲਟ ਮਿਲਾਓ। ਭਿੱਜੇ ਕੱਪੜੇ ‘ਤੇ ਇਸ ਮਿਕਸਚਰ ਦੇ ਛੋਟੇ-ਛੋਟੇ ਬਾਲ ਬਣਾ ਕੇ ਪਾਓ ਅਤੇ ਪੋਲੇ ਹੱਥਾਂ ਨਾਲ ਦਬਾਓ। ਹੁਣ ਇਨ੍ਹਾਂ ਨੂੰ ਮੱਧਮ ਸੇਕ ‘ਤੇ ਡੀਪ ਫ਼੍ਰਾਈ ਕਰੋ। ਬਾਊਲ ਵਿੱਚ ਗਰਮ ਪਾਣੀ ਪਾ ਕੇ ਉਸ ਵਿੱਚ ਵੜੇ ਭਿਓਂ ਦਿਓ ਅਤੇ ਹੱਥਾਂ ਨਾਲ ਦਬਾ ਕੇ ਵਾਧੂ ਪਾਣੀ ਕੱਢ ਲਓ। ਹੁਣ ਖੰਡ ਮਿਲਾ ਕੇ ਇਨ੍ਹਾਂ ਵੜਿਆਂ ਦੇ ਉੱਪਰ ਚੱਟਨੀ, ਕਾਲੀ ਮਿਰਚ ਪਾਊਡਰ, ਅਦਰਕ ਅਤੇ ਭੁੰਨੀ ਮੂੰਗਫ਼ਲੀ ਨਾਲ ਗਾਰਨਿਸ਼ ਕਰਕੇ ਸਰਵ ਕਰੋ।