ਮਾਲੇਗਾਓਂ ਧਮਾਕਾ: ਪ੍ਰਤਿਗਿਆ ਸਿੰਘ ਨੂੰ ਕਲੀਨ ਚਿੱਟ

2ਮੁੰਬਈ :  ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਸ਼ੁੱਕਰਵਾਰ ਨੂੰ ਮੁੰਬਈ ਦੀ ਅਦਾਲਤ ‘ਚ ਸਾਲ 2008 ਦੇ ਮਾਲੇਗਾਓਂ ਬੰਬ ਧਮਾਕੇ ਮਾਮਲੇ ਵਿਚ ਪੂਰਕ ਦੋਸ਼ ਪੱਤਰ ਦਾਇਰ ਕੀਤਾ, ਜਿਸ ‘ਚ ਪ੍ਰਤਿਗਿਆ ਸਿੰਘ ਠਾਕੁਰ ਅਤੇ 5 ਹੋਰਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ।
ਐਨ. ਆਈ. ਏ. ਨੇ ਵਿਸ਼ੇਸ਼ ਅਦਾਲਤ ‘ਚ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 173 (8) ਤਹਿਤ ਦੂਜੀ ਆਖਰੀ ਪੂਰਕ ਰਿਪੋਰਟ ਪੇਸ਼ ਕੀਤੀ। ਐਨ. ਆਈ. ਏ. ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਜਾਂਚ ਦੌਰਾਨ ਪ੍ਰਤਿਗਿਆ ਅਤੇ ਹੋਰਨਾਂ 5 ਵਿਰੁੱਧ ਉੱਚਿਤ ਸਬੂਤ ਨਹੀਂ ਮਿਲੇ ਹਨ। ਜਾਂਚ ਏਜੰਸੀ ਨੇ ਦੋਸ਼ ਪੱਤਰ ‘ਚ ਕਿਹਾ ਹੈ ਕਿ ਇਸਤਗਾਸਾ ਕਾਇਮ ਨਹੀਂ ਰੱਖਿਆ ਜਾ ਸਕਦਾ। ਕਲੀਨ ਚਿੱਟ ਪਾਉਣ ਵਾਲਿਆਂ ‘ਚ ਸ਼ਿਵ ਨਾਰਾਇਣ ਕਾਸਲਸਾਂਗਰਾ, ਸ਼ਿਆਮ ਸਾਹੂ, ਪ੍ਰਵੀਣ ਤੱਕਾਲਕੀ, ਲੋਕੇਸ਼ ਸ਼ਰਮਾ ਅਤੇ ਧਾਨ ਸਿੰਘ ਚੌਧਰੀ ਸ਼ਾਮਲ ਹਨ।