ਮਾਨੁਸ਼ੀ ਦੀ ਹਸਰਤ ਪੂਰੀ ਕਰਨਗੇ ਆਮਿਰ ਖ਼ਾਨ

17 ਸਾਲਾਂ ਬਾਅਦ ਮਿਸ ਵਰਲਡ ਦਾ ਤਾਜ ਵਾਪਸ ਲਿਆਉਣ ਵਾਲੀ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਕਿਹਾ ਸੀ ਕਿ ਬਾਲੀਵੁੱਡ ਵਿੱਚ ਕੰਮ ਕਰਨ ਤੋਂ ਉਸ ਨੂੰ ਕੋਈ ਪ੍ਰਹੇਜ਼ ਨਹੀਂ, ਪਰ ਉਸ ਨੂੰ ਸਿਰਫ਼ ਆਮਿਰ ਖਾਨ ਦੀਆਂ ਫ਼ਿਲਮਾਂ ਵਿੱਚ ਦਿਲਚਸਪੀ ਹੈ। ਵਿਸ਼ਵ ਸੁੰਦਰੀ ਦੇ ਇਨ੍ਹਾਂ ਸ਼ਬਦਾਂ ਦੀ ਗੂੰਜ ਆਮਿਰ ਤੱਕ ਪਹੁੰਚੀ ਹੈ ਅਤੇ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਹੈ ਕਿ ਮਾਨੁਸ਼ੀ ਨੂੰ ਲੈ ਕੇ ਕਿਸ ਤਰ੍ਹਾਂ ਦੀ ਫ਼ਿਲਮ ਬਣਾਈ ਜਾ ਸਕਦੀ ਹੈ।
ਆਮਿਰ ਖਾਨ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਰੋਚ ਤੱਦ ਕੀਤੀ ਜਾਏਗੀ, ਜਦ ਸਾਡੇ ਕੋਲ ਉਨ੍ਹਾਂ ਦੇ ਲਈ ਕੋਈ ਦਮਦਾਰ ਕਹਾਣੀ ਹੋਵੇਗੀ। ਆਮਿਰ ਖਾਨ ਨੇ ਲੇਖਕਾਂ ਨੂੰ ਕਿਹਾ ਹੈ ਕਿ ਜੇ ਕੋਈ ਅਜਿਹੀ ਕਹਾਣੀ ਹੋਵੇ ਤਾਂ ਉਨ੍ਹਾਂ ਨੂੰ ਭੇਜੀ ਜਾਏ। ਇਹ ਵੀ ਸੰਕੇਤ ਹਨ ਕਿ ਮਾਨੁਸ਼ੀ ਨਾਲ ਆਮਿਰ ਖਾਨ ਦੀ ਜੋੜੀ ਨਹੀਂ ਬਣੇਗੀ, ਪਰ ‘ਸੀਕ੍ਰੇਟ ਸੁਪਰ ਸਟਾਰ’ ਵਾਂਗ ਗੈਸਟ ਅਪੀਅਰੈਂਸ ਕਰ ਸਕਦੇ ਹਨ। ਨਿਰਭਰ ਇਸ ਗੱਲ ‘ਤੇ ਕਰੇਗਾ ਕਿ ਕਦ ਤੱਕ ਕਹਾਣੀ ਸਾਹਮਣੇ ਆਉਂਦੀ ਹੈ।