ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖ਼ੇ

ਮਾਈਗਰੇਨ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਅੱਜ-ਕਲ ਲੋਕ ਪ੍ਰੇਸ਼ਾਨ ਰਹਿੰਦੇ ਹਨ। ਇਸ ਵਜ੍ਹਾ ਨਾਲ ਸਿਰ ਦੇ ਇੱਕ ਹਿੱਸੇ ਵਿੱਚ ਦਰਦ ਹੁੰਦਾ ਹੈ ਅਤੇ ਇਸ ਨੂੰ ਸਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇਹ ਦਰਦ ਕੁਝ ਮਿੰਟਾਂ ਵਿੱਚ ਹੀ ਠੀਕ ਹੋ ਜਾਂਦਾ ਹੈ ਅਤੇ ਕਈ ਵਾਰ ਇਹ ਦਰਦ ਘੰਟਿਆਂ ਤੱਕ ਬਣਿਆ ਰਹਿੰਦਾ ਹੈ। ਜ਼ਿਆਦਾ ਦੇਰ ਤੱਕ ਕੰਪਿਊਟਰ ‘ਤੇ ਕੰਮ ਕਰਨਾ, ਮਾਨਸਿਕ ਤਣਾਅ ਅਤੇ ਨੀਂਦ ਨਾ ਪੂਰੀ ਹੋਣ ਦੀ ਵਜ੍ਹਾ ਨਾਲ ਮਾਈਗਰੇਨ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿੱਚ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਸਕਦੇ ਹੋ।
1. ਅਦਰਕ
ਮਾਈਗਰੇਨ ਦੇ ਰੋਗੀ ਨੂੰ ਅਦਰਕ ਦੇ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਵਿੱਚ ਮੋਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ ਫ਼ੰਗਲ ਗੁਣ ਦਿਮਾਗ ਦੇ ਸੈੱਲਸ ਨੂੰ ਆਰਾਮ ਦਿੰਦਾ ਹੈ ਜਿਸ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ।
2. ਦੇਸੀ ਘਿਓ
ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀ 2-2 ਬੂੰਦਾ ਨੱਕ ਵਿੱਚ ਪਾਉਣ ਨਾਲ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
3. ਸਿਰ ਦੀ ਮਾਲਿਸ਼
ਸਰੋਂ ਜਾਂ ਕਿਸੇ ਦੂਜੇ ਤੇਲ ਨੂੰ ਹਲਕਾ ਜਿਹਾ ਕੋਸਾ ਕਰਕੇ ਸਿਰ ਦੇ ਜਿਸ ਹਿੱਸੇ ਵਿੱਚ ਦਰਦ ਹੋ ਰਿਹਾ ਹੈ ਉੱਥੇ ਮਾਲਿਸ਼ ਕਰੋ। ਇਸ ਤੋਂ ਇਲਾਵਾ ਗਰਦਨ ਅਤੇ ਹੱਥਾਂ-ਪੈਰਾਂ ਦੀ ਵੀ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ।
3. ਸੇਬ ਖਾਓ
ਮਾਈਗਰੇਨ ਦੇ ਰੋਗੀ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਸੇਬ ਖਾਣਾ ਚਾਹੀਦਾ ਹੈ। ਇਸ ਨਾਲ ਬਹੁਤ ਜਲਦੀ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
4. ਨਿੰਬੂ ਦੇ ਛਿਲਕੇ
ਸਿਰ ਦਰਦ ਹੋਣ ‘ਤੇ ਨਿੰਬੂ ਦੇ ਛਿਲਕੇ ਨੂੰ ਪੀਸ ਕੇ ਇਸ ਦੀ ਪੇਸਟ ਬਣਾ ਲਓ ਅਤੇ ਇਸ ਨੂੰ ਮੱਥੇ ‘ਤੇ ਲਗਾਓ। ਇਸ ਨਾਲ ਦਿਮਾਗ ਨੂੰ ਠੰਡਕ ਮਿਲੇਗੀ ਅਤੇ ਦਰਦ ਦੂਰ ਹੋਵੇਗਾ।
5. ਕਪੂਰ
ਘਿਓ ਵਿੱਚ ਕਪੂਰ ਪੀਸ ਕੇ ਸਿਰ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਨਾਲ ਫ਼ਾਇਦਾ ਹੁੰਦਾ ਹੈ ਅਤੇ ਮਾਈਗਰੇਨ ਦਾ ਦਰਦ ਠੀਕ ਹੋ ਜਾਂਦਾ ਹੈ।