ਮਨੋਜ ਬਾਜਪਾਈ ਬਣਾਏਗਾ ਫ਼ਿਲਮ ਭੱਈਆ ਜੀ

ਅਦਾਕਾਰ ਮਨੋਜ ਬਾਜਪਾਈ ਨੇ ਆਖਿਆ ਹੈ ਕਿ ਉਸ ਦੀ ਆਉਣ ਵਾਲੀ ਨਵੀਂ ਫ਼ਿਲਮ ਦਾ ਨਾਮ ਭੱਈਆ ਜੀ ਹੋਵੇਗਾ। ਜਾਣਕਾਰੀ ਮੁਤਾਬਿਕ ਭੱਈਆ ਜੀ ਇੱਕ ਐਕਸ਼ਨ ਭਰਪੂਰ ਫ਼ਿਲਮ ਹੋਵੇਗੀ ਜੋ ਪਰਿਵਾਰਕ ਮੋਹ ਦੀਆਂ ਤੰਦਾਂ ਦੀ ਬਾਤ ਵੀ ਪਾਵੇਗੀ। ਇਸ ਫ਼ਿਲਮ ਦੇ ਸਤੰਬਰ ਮਹੀਨੇ ਦੇ ਅੱਧ ਤਕ UPL ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਮਨੋਜ ਬਾਜਪਾਈ ਨੇ ਆਖਿਆ, “ਮੈਂ ਭੱਈਆ ਜੀ ਦੇ ਕਿਰਦਾਰ ਨੂੰ ਨਿਭਾ ਕੇ ਖ਼ੁਸ਼ ਹਾਂ ਕਿਉਂਕਿ ਇਹ ਅਜਿਹਾ ਗੰਭੀਰ ਕਿਰਦਾਰ ਹੋਵੇਗਾ ਜਿਸ ਰਾਹੀਂ ਮੈਂ ਜ਼ਿੰਦਗੀ ਦੇ ਕਈ ਪੱਖਾਂ ‘ਤੇ ਚਾਨਣਾ ਪਾਉਣਾ ਚਾਹੁੰਦਾ ਹਾਂ। ਇਹ ਫ਼ਿਲਮ ਮੈਂ ਇਸ ਲਈ ਵੀ ਕਰ ਰਿਹਾ ਹਾਂ ਕਿਉਂਕਿ ਫ਼ਿਲਮ ਸਿਰਫ਼ ਏਕ ਬੰਦਾ ਕਾਫ਼ੀ ਹੈ ਦਾ ਨਿਰਦੇਸ਼ਨ ਕਰਨ ਵਾਲੇ ਅਪੂਰਵ ਸਿੰਘ ਕਰਕੀ ਭੱਈਆ ਜੀ ਦੇ ਪ੍ਰੋਡਿਊਸਰ ਹਨ।” ਅਪੂਰਵ ਨੇ ਕਿਹਾ, “ਭੱਈਆ ਜੀ ਫ਼ਿਲਮ ਰਾਹੀਂ ਹੁਣ ਮੈਂ ਸਿਨੇਮਾ ਦਾ ਵੱਖਰਾ ਰੂਪ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਲਈ ਭੱਈਆ ਜੀ ਫ਼ਿਲਮ ਅਤੇ ਮਨੋਜ ਬਾਜਾਪਈ ਦਾ ਕਿਰਦਾਰ ਨਿਭਾਉਣਾ ਬਿਲਕੁਲ ਢੁਕਵਾਂ ਸੁਮੇਲ ਹੈ।” ਇਸ ਫ਼ਿਲਮ ਦੇ ਹੋਰ ਕਿਰਦਾਰਾਂ ਬਾਰੇ ਅਜੇ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ। ਭੱਈਆ ਜੀ ਦਾ ਨਿਰਮਾਣ ਵਿਨੋਦ ਭਾਨੂਸ਼ਾਲੀ, ਕਮਲੇਸ਼ ਭਾਨੂਸ਼ਾਲੀ, ਸਮੀਕਸ਼ਾ ਓਸਵਾਲ, ਸ਼ੈਲ ਓਸਵਾਲ, ਸ਼ਬਾਨਾ ਰਜ਼ਾ ਬਾਜਪਈ ਵਲੋਂ ਕੀਤਾ ਜਾ ਰਿਹਾ ਹੈ।