ਨਵੀਂ ਦਿੱਲੀ : ਭਾਰਤ ਨੇ ਪੁਲਾੜ ਦੇ ਖੇਤਰ ਵਿਚ ਅੱਜ ਇਕ ਵੱਡੀ ਉਪਲਬਧੀ ਹਾਸਿਲ ਕੀਤੀ| ਪੁਲਾੜ ਸੰਸਥਾ ਇਸਰੋ ਨੇ ਅੱਜ ਸ੍ਰੀ ਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਾਊਥ ਏਸ਼ੀਆ ਸੈਟੇਲਾਈਟ ਜੀਸੈੱਟ-9 ਦਾ ਸਫਲਤਾਪੂਰਵਕ ਦਾਗਿਆ| ਦੱਸਣਯੋਗ ਹੈ ਕਿ ਸਾਰਕ ਦੇ 6 ਦੇਸ਼ ਸ੍ਰੀਲੰਕਾ, ਭੂਟਾਨ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਮਾਲਦੀਪ ਇਸ ਪ੍ਰਾਜੈਕਟ ਦਾ ਹਿੱਸਾ ਹਨ|
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਸਰੋ ਦੀ ਇਸ ਸਫਲਤਾ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ|















