ਭਾਰਤ ਨੂੰ ਦੋ-ਪੱਖੀ ਸਮਝੌਤੇ ਦਾ ਪ੍ਰਸਤਾਵ ਦੇ ਸਕਦਾ ਹੈ ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ— ਡੋਨਾਲਡ ਟਰੰਪ ਪ੍ਰਸ਼ਾਸਨ ਭਾਰਤ ਨੂੰ ਦੁਵੱਲੇ ਸਮਝੌਤੇ ਦਾ ਪ੍ਰਸਤਾਵ ਦੇ ਸਕਦਾ ਹੈ, ਜੋ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਨਵੇਂ ਚੁਣੇ ਰਾਸ਼ਟਰਪਤੀ ਬਹੁ-ਪੱਖੀ ਵਪਾਰਿਕ ਸਮਝੌਤਿਆਂ ‘ਚ ਵਿਸ਼ਵਾਸ ਨਹੀਂ ਕਰਦੇ ਅਤੇ ਉਹ ਇਨ੍ਹਾਂ ਦੇ ਖ਼ਿਲਾਫ ਹਨ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਭਾਰਤ ਨਾਲ ਦੋ-ਪੱਖੀ ਸਮਝੌਤੇ ‘ਚ ਵਿਸ਼ਵਾਸ ਰੱਖਦਾ ਹੈ ਅਤੇ ਇਹ ਦੋਵਾਂ ਦੇਸ਼ਾਂ ਲਈ ਲਾਭਦਾਇਕ ਸਿੱਧ ਹੋਵੇਗਾ। ਇਸ ਤਰ੍ਹਾਂ ਦੇ ਪਹਿਲੇ ਸਮਝੌਤੇ ਦਾ ਪ੍ਰਸਤਾਵ ਅਮਰੀਕਾ ਦੇ ਨੇੜਲੇ ਸਹਿਯੋਗੀ ਇੰਗਲੈਂਡ ਨੂੰ ਦਿੱਤਾ ਜਾ ਸਕਦਾ ਹੈ। ਇਹ ਸਮਾਗਮ ਅਜਿਹੇ ਸਮੇਂ ‘ਚ ਹੋਇਆ ਜਦੋਂ ਕੁਝ ਘੰਟਿਆ ਬਾਅਦ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਲਗਭਗ ਰਾਤ 10:30 ਵਜ਼ੇ ਟਰੰਪ ਦੇਸ਼ ਦੇ 45ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਸਹੁੰ ਚੁੱਕਣਗੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਪੱਤਰਕਾਰਾਂ  ਨੂੰ ਕਿਹਾ, ” ਮੈਨੂੰ ਲੱਗਦਾ ਹੈ ਕਿ ਵਪਾਰ ਬਾਰੇ ਟਰੰਪ ਦਾ ਸੰਦੇਸ਼ ਸਪੱਸ਼ਟ ਹੈ। ਉਹ ਅਮਰੀਕੀ ਕਰਮੀਆਂ ਲਈ ਲੜਨਗੇ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ  ਦੋ-ਪੱਖੀ ਸਮਝੌਤੇ ਲਈ ਗੱਲ ਕਰਦੇ ਹਨ ਪਰ ਉਹ ਇਹ ਨਿਰਧਾਰਿਤ ਕਰਨਗੇ ਕਿ ਜੋ ਵੀ ਸਮਝੌਤਾ ਉਹ ਕਰਨਗੇ ਉਸ ‘ਚ ਅਮਰੀਕੀ ਕਰਮੀਆਂ, ਅਮਰੀਕੀ ਉਤਪਾਦਨ, ਅਮਰੀਕੀ ਸੇਵਾਵਾਂ ਅਤੇ ਅਮਰੀਕਾ ਨੂੰ ਸਭ ਤੋਂ ਉੱਪਰ ਰੱਖਣਗੇ।