ਨਹੁੰ ਸਿਰਫ਼ ਹੱਥਾਂ ਅਤੇ ਪੈਰਾਂ ਦੀ ਖੂਬਸੂਰਤੀ ਹੀ ਨਹੀਂ ਵਧਾਉਂਦੇ ਬਲਕਿ ਸਾਡੇ ਸਰੀਰ ਦੀ ਤੰਦਰੁਸਤੀ ਬਾਰੇ ਵੀ ਦੱਸਦੇ ਹਨ। ਪੁਰਾਣੇ ਜ਼ਮਾਨੇ ‘ਚ ਬਹੁਤ ਸਾਰੇ ਹਕੀਮ ਜਾਂ ਵੈਦ ਨਹੁੰ ਦੇਖ ਕੇ ਸਰੀਰ ਦੇ ਅੰਦਰ ਦੇ ਰੋਗਾਂ ਬਾਰੇ ਦੱਸ ਦਿੰਦੇ ਸਨ। ਕੁਝ ਮਾਹਰ ਕਹਿੰਦੇ ਹਨ ਕਿ ਨਹੁੰ ਇਨਸਾਨ ਦੇ ਅੰਦਰ ਦੀ ਬੀਮਾਰੀ ਬਾਰੇ ਇਸ਼ਾਰਾ ਕਰਦੇ ਹਨ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਹੁੰ ਦੇ ਰੰਗ ਬਦਲਨ ‘ਤੇ ਕਿਹੜੀ ਬੀਮਾਰੀ ਹੋ ਸਕਦੀ ਹੈ।
1. ਸਫ਼ੈਦ ਲਾਈਨ ਨਹੁੰ
ਕੁਝ ਲੋਕਾਂ ਦੇ ਨਹੁੰ ‘ਤੇ ਸਿੱਧੀ, ਟੇਢੀ ਜਾਂ ਕਿਸੇ ਵੀ ਤਰ੍ਹਾਂ ਦੀ ਸਫ਼ੈਦ ਲਾਈਨ ਹੋਵੇ ਤਾਂ ਇਸ ਨਾਲ ਸਰੀਰ ‘ਚ ਪ੍ਰੋਟੀਨ ਦੀ ਕਮੀ ਹੋਣ ਦੇ ਸੰਕੇਤ ਹੁੰਦੇ ਹਨ। ਇਸ ਨਾਲ ਕਿਡਨੀ ਜਾਂ ਲੀਵਰ ਨਾਲ ਜੁੜੀ ਪਰੇਸ਼ਾਨੀ ਹੋ ਸਕਦੀ ਹੈ। ਇਸ ਨਾਲ ਕੈਂਸਰ ਵਰਗੇ ਰੋਗ ਹੋਣ ਦੇ ਵੀ ਸੰਕੇਤ ਮਿਲਦੇ ਹਨ।
2. ਕਮਜ਼ੋਰ ਨਹੁੰ
ਇਸ ਤਰ੍ਹਾਂ ਦੇ ਨਹੁੰ ਜੋ ਕਿ ਅਸਾਨੀ ਨਾਲ ਟੁੱਟ ਜਾਂਦੇ ਹਨ ਜਾਂ ਜਿਨ੍ਹਾਂ ‘ਚ ਦਰਾੜ ਦਿਖਾਈ ਦੇਵੇ ਇਸ ਦਾ ਥਾਈਰਾਈਡ ਦੀ ਸਮੱਸਿਆ ਹੋ ਸਕਦੀ ਹੈ।
3. ਪੀਲੇ ਨਹੁੰ
ਜਿਨ੍ਹਾਂ ਨਹੁੰ ਦੇ ਥੱਲੇ ਕਾਲੀ ਜਾਂ ਪੀਲੀ ਕਾਈ ਜੰਮ੍ਹੀ ਹੁੰਦੀ ਹੈ ਇਸ ਦਾ ਮਤਲਬ ਅਨੀਮੀਆ ਜਾਂ ਦਿਲ ਨਾਲ ਜੁੜੀ ਪਰੇਸ਼ਾਨੀ ਹੋ ਸਕਦੀ ਹੈ।
4. ਸਫ਼ੈਦ ਨਹੁੰ
ਜੇਕਰ ਨਹੁੰ ਸਫ਼ੈਦ ਹਨ ਜਾਂ ਇਨ੍ਹਾਂ ‘ਤੇ ਧੱਬੇ ਦਿਖਾਈ ਦੇਣ ਤਾਂ ਲਿਵਰ ਦੇ ਰੋਗ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
5. ਉਬਰੇ ਨਹੁੰ
ਨਹੁੰ ਉੱਪਰ ਨੂੰ ਉਬਰੇ ਹੋਣ ਤਾਂ ਫ਼ੇਫ਼ੜੇ ਅਤੇ ਆਂਤੜੀਆਂ ‘ਚ ਸੋਜ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
6. ਅੰਦਰ ਮੁੜ੍ਹੇ ਨਹੁੰ
ਅੰਦਰ ਨੂੰ ਮੁੜ੍ਹੇ ਨਹੁੰ ਤੋਂ ਖੂਨ ਅਤੇ ਲੋਹ ਤੱਤਾਂ ਦੀ ਕਮੀ ਹੋ ਸਕਦੀ ਹੈ।
7. ਚਮਚ ਦੀ ਮੁੜ੍ਹੇ ਨਹੁੰ
ਜੇਕਰ ਇਸ ਤਰ੍ਹਾਂ ਦੇ ਨਹੁੰ ਮੁੜ੍ਹੇ ਹੋਏ ਹੋਣ ਤਾਂ ਖਾਨਦਾਨੀ ਰੋਗ ਜਾਂ ਟ੍ਰਾਮਾ ਦੀ ਸਥਿਤੀ ਹੋ ਸਕਦੀ ਹੈ।
8. ਖੁਸ਼ਕ ਚਮੜੀ
ਸੁੱਕੇ ਹੋਏ ਨਹੁੰ ਸਰੀਰ ‘ਚ ਪਾਣੀ ਦੀ ਕਮੀ ਨੂੰ ਦਰਸਾਉਂਦੀ ਹਨ।
9. ਨੀਲੇ ਨਹੁੰ
ਸਰੀਰ ‘ਚ ਆਕਸੀਜ਼ਨ ਦੇ ਸੰਚਾਰ ਠੀਕ ਨਾ ਹੋਣ ‘ਤੇ ਨਹੁੰ ਦਾ ਰੰਗ ਨੀਲਾ ਹੋ ਸਕਦਾ ਹੈ।
10. ਲਾਲ ਜਾਂ ਜਾਮੁਨੀ ਰੰਗ
ਨਹੁੰ ਦਾ ਗੂੜ੍ਹਾ ਲਾਲ ਰੰਗ ‘ਹਾਈ ਬਲੱਡ ਪ੍ਰੈਸ਼ਰ’ ਦਾ ਸੰਕੇਤ ਦਿੰਦਾ ਹੈ ਅਤੇ ਜਾਮੁਨੀ ਰੰਗ ‘ਲੋ ਬਲੱਡ ਪ੍ਰੈਸ਼ਰ’ ਦਾ ਸੰਕੇਤ ਦਿੰਦੇ ਹਨ।
ਜੇਕਰ ਤੁਹਾਡੇ ਨਹੁੰ ਇਨ੍ਹਾਂ ‘ਚੋ ਕਿਸੇ ਵੀ ਤਰ੍ਹਾਂ ਦੇ ਸੰਕੇਤ ਦੇ ਰਹੇ ਹਨ ਤਾਂ ਆਪਣੀ ਜਾਂਚ ਜ਼ਰੂਰ ਕਰਵਾਓ










