ਬੰਗਲਾਦੇਸ਼-ਇੰਗਲੈਂਡ ਅੰਡਰ-19 ਮੈਚ ਟਾਈ, ਭਾਰਤ ਫ਼ਾਈਨਲ ‘ਚ

ਬੈਕਨਹੈਮ – ਬੰਗਲਾਦੇਸ਼ ਅਤੇ ਇੰਗਲੈਂਡ ਦੀਆਂ ਅੰਡਰ-19 ਟੀਮਾਂ ਵਿਚਾਲੇ ਅੰਡਰ-19 ਤਿਕੋਣੀ ਸੀਰੀਜ਼ ਦਾ ਮੁਕਾਬਲਾ ਟਾਈ ਹੋ ਗਿਆ, ਅਤੇ ਇਸ ਮੁਕਾਬਲੇ ਦੇ ਟਾਈ ਹੋਣ ਨਾਲ ਭਾਰਤੀ ਟੀਮ ਨੇ ਫ਼ਾਈਨਲ ਵਿੱਚ ਜਗ੍ਹਾ ਬਣਾ ਲਈ। ਇੰਗਲੈਂਡ ਨੇ ਇੱਥੇ ਖੇਡੇ ਗਏ ਇਸ ਮੁਕਾਬਲੇ ਵਿੱਚ 50 ਓਵਰਾਂ ਵਿੱਚ 7 ਵਿਕਟਾਂ ‘ਤੇ 256 ਦੌੜਾਂ ਬਣਾਈਆਂ ਦਨ ਜਦਕਿ ਬੰਗਲਾਦੇਸ਼ ਨੇ ਵੀ 50 ਓਵਰਾਂ ਵਿੱਚ 6 ਵਿਕਟਾਂ ‘ਤੇ 256 ਦੌੜਾਂ ਬਣਾ ਦਿੱਤੀਆਂ ਜਿਸ ਕਾਰਨ ਮੈਚ ਟਾਈ ਰਿਹਾ ਅਤੇ ਦੋਹਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਬੰਗਲਾਦੇਸ਼ ਦੇ ਸੱਤ ਮੈਚਾਂ ‘ਚੋਂ 10 ਅੰਕ ਹੋ ਗਏ ਹਨ ਅਤੇ ਉਹ ਪਹਿਲਾਂ ਹੀ ਫ਼ਾਈਨਲ ਵਿੱਚ ਪਹੁੰਚ ਚੁੱਕਾ ਸੀ। ਇੰਗਲੈਂਡ ਦੇ 7 ਮੈਚਾਂ ਵਿਚੋਂ 3 ਅੰਕ ਹਨ, ਅਤੇ ਉਹ ਫ਼ਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ।
ਭਾਰਤੀ ਟੀਮ ਦੇ 6 ਮੈਚਾਂ ਵਿੱਚ 7 ਅੰਕ ਹਨ ਅਤੇ ਉਸਨੇ ਫ਼ਾਈਨਲ ਵਿੱਚ ਜਗ੍ਹਾ ਬਣਾ ਲਈ। ਭਾਰਤ ਦਾ ਬੁੱਧਵਾਰ ਨੂੰ ਬੰਗਲਾਦੇਸ਼ ਨਾਲ ਮੁਕਾਬਲਾ ਹੋਣਾ ਹੈ ਜਿਸ ਤੋਂ ਬਾਅਦ ਭਾਰਤ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਨਾਲ ਖੇਡਣਾ ਹੈ। ਇੰਗਲੈਂਡ ਕੋਲ ਕੇਵਲ ਇੱਕ ਮੈਚ ਹੋਰ ਬਾਕੀ ਰਹਿੰਦਾ ਹੈ ਸੋ ਫ਼ਾਈਨਲ ਵਿੱਚ ਜਾਣ ਦਾ ਉਸ ਦਾ ਮੌਕਾ ਖ਼ਤਮ ਹੋ ਚੁੱਕਾ ਹੈ। ਇੰਗਲੈਂਡ ਜੇਕਰ ਆਖ਼ਰੀ ਮੈਚ ਜਿੱਤ ਵੀ ਜਾਂਦੈ ਤਾਂ ਵੀ ਉਸ ਦੇ ਪੰਜ ਅੰਕ ਹੀ ਹੋਣਗੇ ਜਦਕਿ ਭਾਰਤ ਕੋਲ ਅਗਲੇ ਦੋ ਮੈਚਾਂ ਵਿੱਚ ਅੰਕ ਸੂਚੀ ਵਿੱਚ ਚੋਟੀ ‘ਤੇ ਜਾਣ ਦਾ ਵੀ ਮੌਕਾ ਰਹੇਗਾ। ਫ਼ਾਈਨਲ ਆਉਣ ਵਾਲੇ ਐਤਵਾਰ ਨੂੰ ਖੇਡਿਆ ਜਾਵੇਗਾ।