ਕੀ ਪਾਕਿ ਦੀ ਧਰਤੀ ‘ਤੇ 10 ਸਾਲਾਂ ਬਾਅਦ ਮੁੜ ਹੋਵੇਗੀ ਕੌਮਾਂਤਰੀ ਕ੍ਰਿਕਟ?

ਕਰਾਚੀ – ਸ੍ਰੀ ਲੰਕਾ ਕ੍ਰਿਕਟ (SLC) ਦੇ ਮੈਂਬਰਾਂ ਦੀ ਸੁਰੱਖਿਆ ਵਫ਼ਦ ਸੁਰੱਖਿਆ ਸਥਿਤੀਆਂ ਦਾ ਜਾਇਜ਼ਾ ਲੈਣ ਲਈ ਕਰਾਚੀ ਪਹੁੰਚ ਚੁੱਕੀ ਹੈ। ਸ਼ੀ ਲੰਕਾ ਨੂੰ ICC ਟੈੱਸਟ ਚੈਂਪੀਅਨਸ਼ਿਪ ਤਹਿਤ ਪਾਕਿਸਤਾਨ ਵਿੱਚ ਟੈੱਸਟ ਸੀਰੀਜ਼ ਖੇਡਣੀ ਹੈ।
ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਚੇਅਰਮੈਨ ਅਹਿਸਾਨ ਮਨੀ ਨੇ ਕਿਹਾ ਕਿ ਸੁਰੱਖਿਆ ਦੀ ਜਾਂਚ ਕਰਨ ਲਈ ਆਉਣ ਵਾਲਾ ਸ੍ਰੀ ਲੰਕਾ ਦਾ ਵਫ਼ਦ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਦੇ ਉਨ੍ਹਾਂ ਹੋਟਲ ਅਤੇ ਮੈਦਾਨਾਂ ਦਾ ਦੌਰਾ ਕਰਨ ਤੋਂ ਇਲਾਵਾ PCB, ਪੁਲੀਸ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ ਜਿਥੇ ਟੀਮਾਂ ਰਹਿਣਗੀਆਂ ਅਤੇ ਮੈਚ ਖੇਡਣਗੀਆਂ।
ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਦਾ ਡਾਅਨ ਅਨੁਸਾਰ, ਅਹਿਸਾਨ ਮਨੀ ਨੇ ਕਿਹਾ ਕਿ ਇਸ ਸੁਰੱਖਿਆ ਪ੍ਰਤੀਨਿਧੀ ਮੰਡਲ ਦੀ ਰਿਪੋਰਟ ਦੇ ਅਧਾਰ ‘ਤੇ ਹੀ SLC ਫ਼ੈਸਲਾ ਕਰੇਗਾ ਕਿ ਆਪਣੀ ਟੀਮ ਨੂੰ ਦੋ ਟੈੱਸਟ ਮੈਚਾਂ ਦੀ ਲੜੀ ਲਈ ਪਾਕਿਸਤਾਨ ਭੇਜਣਾ ਹੈ ਜਾਂ ਨਹੀਂ।
ਪਾਕਿਸਤਾਨ ਵਿੱਚ ਸਾਲ 2009 ਤੋਂ ਕੌਮਾਂਤਰੀ ਕ੍ਰਿਕਟ ਨਹੀਂ ਖੇਡਿਆ ਗਿਆ। ਅਹਿਸਾਨ ਮਨੀ ਨੇ ਕਿਹਾ ਕਿ ਸ਼ੀ ਲੰਕਾ ਦਾ ਸੁਰੱਖਿਆ ਪ੍ਰਤੀਨਿਧੀ ਮੰਡਲ 6 ਅਗਸਤ ਨੂੰ ਕਰਾਚੀ ਵਿੱਚ ਹੋਵੇਗਾ ਅਤੇ ਫ਼ਿਰ ਲਾਹੌਰ ਅਤੇ ਇਸਲਾਮਾਬਾਦ ਜਾਵੇਗਾ।
ਮਾਰਚ 2009 ਵਿੱਚ ਸ੍ਰੀ ਲੰਕਾ ਟੀਮ ਦੀ ਬੱਸ ਉੱਤੇ ਹੋਏ ਹਮਲੇ ਤੋਂ ਬਾਅਦ ਕ੍ਰਿਕਟ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕਰਨਾ ਬੰਦ ਕਰ ਦਿੱਤਾ ਸੀ। ਮਹਿਮਾਨ ਟੀਮ ਇੱਕ ਟੈੱਸਟ ਮੈਚ ਹੀ ਖੇਡ ਰਹੀ ਸੀ ਅਤੇ ਗੱਦਾਫ਼ੀ ਸਟੇਡੀਅਮ ਵੱਲ ਜਾ ਰਹੀ ਸੀ ਜਦੋਂ ਉਸ ਦੀ ਬੱਸ ਉੱਤੇ ਹਮਲਾ ਕਰ ਦਿੱਤਾ ਗਿਆ।