ਨਵੀਂ ਦਿੱਲੀ – ਭਾਰਤੀ ਟੀਮ ਦੇ ਬੱਲੇਬਾਜ਼ ਵਿਕਟਕੀਪਰ ਰਿਸ਼ਭ ਪੰਤ ਦਾ ਬੱਲਾ ਆਖ਼ਿਰਕਾਰ ਬੋਲ ਹੀ ਪਿਆ। ਵੈੱਸਟ ਇੰਡੀਜ਼ ਵਿਰੁੱਧ ਗਾਇਆਨਾ ‘ਚ ਖੇਡੇ ਗਏ ਤੀਜੇ T-20 ਮੈਚ ‘ਚ ਭਾਰਤੀ ਟੀਮ ਜਦੋਂ 27 ਦੌੜਾਂ ‘ਤੇ 2 ਵਿਕਟਾਂ ਗੁਆ ਕੇ ਸਘੰਰਸ਼ ਕਰ ਰਹੀ ਦੀ ਤਾਂ ਪੰਤ ਨੇ ਕਪਤਾਨ ਵਿਰਾਟ ਕੋਹਲੀ ਨਾਲ ਮਿਲ ਕੇ ਸ਼ਾਨਦਾਰ ਪਾਰੀ ਖੇਡੀ। ਪੰਤ ਨੇ 42 ਗੇਂਦਾਂ ‘ਚ 4 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ।
T-20 ਕਰੀਅਰ ਦਾ ਬਣਾਇਆ ਦੂਜਾ ਅਰਧ ਸੈਂਕੜਾ
21 ਸਾਲ ਦੇ ਪੰਤ ਦਾ ਇਹ 18ਵਾਂ T-20 ਮੈਚ ਸੀ। ਹੁਣ ਉਸ ਦੇ ਨਾਂ 302 ਦੌੜਾਂ ਦਰਜ ਹੋ ਗਈਆਂ ਹਨ। ਵੈੱਸਟ ਇੰਡੀਜ਼ ਵਿਰੁੱਧ ਲਗਾਇਆ ਗਿਆ ਅਰਧ ਸੈਂਕੜਾ ਉਸ ਦੇ ਕਰੀਅਰ ਦਾ ਬਿਹਤਰੀਨ ਸਕੋਰ ਵੀ ਸੀ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ 2017 ‘ਚ 56 ਅਤੇ 2018 ‘ਚ 52 ਦੌੜਾਂ ਬਣਾ ਚੁੱਕਾ ਹੈ।
ਪਹਿਲੇ ਦੋ T-20 ‘ਚ ਬਣਾਈਆਂ ਸਨ ਸਿਫ਼ਰ ਅਤੇ ਚਾਰ ਦੌੜਾਂ
ਪੰਤ ਦਾ ਸੀਰੀਜ਼ ‘ਚ ਪ੍ਰਦਰਸ਼ਨ ਕੁੱਝ ਖ਼ਾਸ ਨਹੀਂ ਰਿਹਾ ਸੀ। ਪਹਿਲੇ T-20 ‘ਚ ਉਹ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਿਆ ਸੀ। ਦਰਅਸਲ ਪੰਤ ਜਦੋਂ ਕ੍ਰੀਜ਼ ‘ਤੇ ਆਇਆ ਸੀ ਤਾਂ ਭਾਰਤੀ ਟੀਮ ਦਾ ਸਕੋਰ 32 ਸੀ। ਪੰਤ ਨੇ ਸਕੋਰ ਨੂੰ ਅੱਗੇ ਵਧਾਉਣ ਲਈ ਪਹਿਲੀ ਹੀ ਗੇਂਦ ‘ਤੇ ਸ਼ੌਟ ਖੇਡਿਆ ਜੋ ਕਾਰਟਲ ਦੇ ਹੱਥਾਂ ‘ਚ ਚੱਲਾ ਗਿਆ। ਉਸ ਤੋਂ ਬਾਅਦ ਦੂਜੇ T-20 ਮੈਚ ‘ਚ ਉਹ ਕੇਵਲ 4 ਹੀ ਦੌੜਾਂ ਬਣਾਈਆਂ ਸਨ।










