
ਬੌਲੀਵੁਡ ਅਦਾਕਾਰਾ ਈਸ਼ਾ ਗੁਪਤਾ ਦਾ ਜਨਮ 28 ਨਵੰਬਰ 1985 ਨੂੰ ਹੋਇਆ ਸੀ। ਈਸ਼ਾ ਨੇ ਪਿੱਛਲੇ ਹਫ਼ਤੇ ਆਪਣਾ 35ਵਾਂ ਜਨਮ ਦਿਨ ਮਨਾਇਆ। ਈਸ਼ਾ ਗੁਪਤਾ ਦਾ ਨਾਂ ਬੌਲੀਵੁਡ ਦੀਆਂ ਬੋਲਡ ਐਕਟਰਜ਼ ‘ਚ ਸ਼ਾਮਿਲ ਹੈ। ਈਸ਼ਾ ਨੇ ਸਾਲ 2007 ‘ਚ ਮਿਸ ਇੰਡੀਆ ਇੰਟਰਨੈਸ਼ਨਲ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ। ਉਸ ਤੋਂ ਬਾਅਦ ਉਹ ਕੁੱਝ ਸਾਲਾਂ ਤਕ ਮਾਡਲਿੰਗ ਦੀ ਦੁਨੀਆ ‘ਚ ਸਰਗਰਮ ਰਹੀ। ਸਾਲ 2012 ‘ਚ ਉਸ ਨੇ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ। ਈਸ਼ਾ ਗੁਪਤਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਆਪਣੀਆਂ ਕਈ ਤਸਵੀਰਾਂ ਇਨਸਟਾਗ੍ਰਾਮ ਐਕਾਊਂਟ ਰਾਹੀਂ ਸਾਂਝੀਆਂ ਕਰਦੀ ਰਹਿੰਦੀ ਹੈ। ਈਸ਼ਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਵੀ ਹੁੰਦੀਆਂ ਹਨ ਅਤੇ ਉਸ ਦੇ ਫ਼ੈਨਜ਼ ਉਸ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਵੀ ਕਰਦੇ ਹਨ।
ਈਸ਼ਾ ਦੇ ਪਿਤਾ ਏਅਰਫ਼ੋਰਸ ਤੋਂ ਰਿਟਾਇਰ ਹੋਏ ਹਨ, ਅਤੇ ਉਸ ਦੀ ਮਾਂ ਇੱਕ ਹਾਊਸ ਵਾਈਫ਼ ਹੈ। ਈਸ਼ਾ ਦੀ ਇੱਕ ਭੈਣ ਵੀ ਹੈ ਜਿਸ ਦਾ ਨਾਂ ਦਾ ਨੇਹਾ ਗੁਪਤਾ ਹੈ। ਈਸ਼ਾ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦਿੱਲੀ ਦੇ ਸਚਹੋਲ ਤੋਂ ਕੀਤੀ ਹੈ। ਉਸ ਨੇ ਸਾਲ 2012 ‘ਚ ਫ਼ਿਲਮ ਜੰਨਤ 2 ਨਾਲ ਬੌਲੀਵੁਡ ‘ਚ ਡੈਬਿਊ ਕੀਤਾ ਸੀ। ਇਸ ਫ਼ਿਲਮ ‘ਚ ਈਸ਼ਾ ਦੇ ਨਾਲ ਅਦਾਕਾਰ ਇਮਰਾਨ ਹਾਸ਼ਮੀ ਵੀ ਸਨ। ਈਸ਼ਾ ਨੂੰ ਮਹੇਸ਼ ਭੱਟ ਨੇ ਤਿੰਨ ਫ਼ਿਲਮਾਂ ਦੇ ਕਾਨਟ੍ਰੈਕਟ ਦੇ ਨਾਲ ਵਿਸ਼ੇਸ਼ ਫ਼ਿਲਮਜ਼ ਦੇ ਬੈਨਰ ਹੇਠ ਲਾਂਚ ਕੀਤਾ ਸੀ। ਮਹੇਸ਼ ਭੱਟ ਨੇ ਤਾਂ ਈਸ਼ਾ ਨੂੰ ਭਾਰਤ ਦੀ ਐਂਜਲੀਨਾ ਜੋਲੀ ਦਾ ਖ਼ਿਤਾਬ ਦਿੱਤਾ ਸੀ। ਹਾਲਾਂਕਿ ਈਸ਼ਾ ਦਾ ਫ਼ਿਲਮੀ ਕਰੀਅਰ ਕੁੱਝ ਖ਼ਾਸ ਨਹੀਂ ਰਿਹਾ।
ਅਦਾਕਾਰਾ ਈਸ਼ਾ ਦੀਆਂ ਮੁੱਖ ਫ਼ਿਲਮਾਂ ‘ਚ ਜੰਨਤ 2, ਹਾਊਸਫ਼ੁੱਲ, ਰਾਜ 3, ਰੁਸਤਮ, ਬੇਬੀ, ਚੱਕਰਵਿਊ, ਟੋਟਲ ਧਮਾਲ, ਬਾਦਸ਼ਾਹੋ, ਕਮਾਂਡੋ 2 ਸ਼ਾਮਿਲ ਹੈ। ਉਸ ਨੇ ਅਦਾਕਾਰ ਅਕਸ਼ੈ ਕੁਮਾਰ, ਇਮਰਾਨ ਹਾਸ਼ਮੀ, ਅਨੁਪਮ ਖੇਰ ਵਰਗੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਹੈ, ਪਰ ਫ਼ਿਰ ਵੀ ਈਸ਼ਾ ਨੂੰ ਸਫ਼ਲਤਾ ਨਹੀਂ ਮਿਲੀ।











