ਕੁਲੀ ਨੰਬਰ ਵੰਨ ਦਾ ਧਮਾਕੇਦਾਰ ਟਰੇਲਰ ਰਿਲੀਜ਼

Image Courtesy :indianexpress

ਫ਼ਿਲਮ ਕੁਲੀ ਨੰਬਰ 1 ਦਾ ਟਰੇਲਰ ਲਾਂਚ ਹੋ ਗਿਆ ਹੈ। ਫ਼ਿਲਮ ਦਾ ਟਰੇਲਰ ਕੌਮੇਡੀ ਅਤੇ ਰੋਮੈਂਸ ਨਾਲ ਭਰਪੂਰ ਹੈ। ਟਰੇਲਰ ‘ਚ ਵਰੁਣ ਧਵਨ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਲੱਗ ਰਹੀ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖ਼ਾਨ ਵੀ ਕੌਮੇਡੀ ਕਰਨ ‘ਚ ਕਾਫ਼ੀ ਕਿਊਟ ਲੱਗ ਰਹੀ ਹੈ। ਟਰੇਲਰ ‘ਚ ਦੋਵਾਂ ਵਿਚਕਾਰ ਰੋਮੈਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਡੈਵਿਡ ਧਵਨ ਦੀ ਇਹ 45ਵੀਂ ਫ਼ਿਲਮ ਹੈ।
ਫ਼ਿਲਮ ‘ਚ ਪਰੇਸ਼ ਰਾਵਲ ਨੇ ਸਾਰਾ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦਾ ਨਿਰਦੇਸ਼ਨ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ। ਇਸ ‘ਚ ਵਰੁਣ ਧਵਨ ਕਈ ਵੱਖ-ਵੱਖ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ। ਉਧਰ ਜੌਨੀ ਲੀਵਰ ਵੀ ਪੁਲੀਸ ਇੰਸਪੈਕਟਰ ਦੇ ਰੋਲ ‘ਚ ਵਧੀਆ ਕੌਮੇਡੀ ਕਰਦੇ ਨਜ਼ਰ ਆ ਰਹੇ ਹਨ। ਉਹ ਰਾਜੂ ਕੂਲੀ ਦੀ ਸੱਚਾਈ ਦਾ ਖ਼ੁਲਾਸਾ ਕਰਦੇ ਹਨ।
ਫ਼ਿਲਮ ਦਾ ਮਿਊਜ਼ਿਕ ਵੀ ਸ਼ਾਨਦਾਰ ਲੱਗ ਰਿਹਾ ਹੈ। ਫ਼ਿਲਮ ਦੀ ਕਹਾਣੀ ਗੋਵਿੰਦਾ ਅਤੇ ਕਰਿਸ਼ਮਾ ਸਟਾਰ ਕੁਲੀ ਨੰਬਰ 1 ਤੋਂ ਕੁੱਝ ਵੱਖਰੀ ਹੈ। ਦੱਸਣਯੋਗ ਹੈ ਕਿ ਗੋਵਿੰਦਾ ਨੇ ਬੱਸ ਸਟੈਂਡ ਦੇ ਕੂਲੀ ਦਾ ਰੋਲ ਕੀਤਾ ਸੀ ਉਥੇ ਹੀ ਵਰੁਣ ਨੇ ਰੇਲਵੇ ਸਟੇਸ਼ਨ ਦੇ ਕੂਲੀ ਦਾ ਕਿਰਦਾਰ ਨਿਭਾਇਆ ਹੈ।

ਇਹ ਫ਼ਿਲਮ ਇਸੇ ਸਾਲ 25 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ OTT ਪਲੈੱਟਫ਼ੌਰਮ ਐਮੇਜ਼ੌਨ ‘ਤੇ ਰਿਲੀਜ਼ ਹੋਵੇਗੀ।

ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਐਂਟਰੀ ਪੁਆਇੰਟਾਂ ਤੋਂ ਹਜ਼ਾਰਾਂ ਕਿਸਾਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਉੱਤਰੀ ਦਿੱਲੀ ਦੇ ਮੈਦਾਨੀ ਇਲਾਕਿਆਂ ‘ਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਾਖ਼ਲ ਹੋਣ ਤਏ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕਿਸਾਨਾਂ ਦੇ ਕੁੱਝ ਨੁਮਾਇੰਦਿਆਂ ਨੇ ਪੁਲੀਸ ਅਧਿਕਾਰੀਆਂ ਨਾਲ ਬੁੜਾਰੀ ਦੇ ਨਿਰੰਕਾਰੀ ਸਮਾਗਮ ਮੈਦਾਨ ਦਾ ਦੌਰਾ ਕੀਤਾ।