ਜਲੰਧਰ – ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਜੌਹਨੀ ਬੇਅਰਸਟੋ ਨੇ ਹੈਦਰਾਬਾਦ ਦੇ ਮੈਦਾਨ ‘ਤੇ ਇੱਕ ਵਾਰ ਫ਼ਿਰ ਤੋਂ KKR ਦੇ ਗੇਂਦਬਾਜ਼ਾਂ ਦੀ ਚੰਗੀ ਤਰ੍ਹਾਂ ਕਲਾਸ ਲੈਂਦੇ ਹੋਏ ਸਿਰਫ਼ 43 ਗੇਂਦਾਂ ‘ਚ 80 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਬੇਅਰਸਟੋ ਨੇ ਸੱਤ ਚੌਕੇ ਅਤੇ ਚਾਰ ਛੱਕੇ ਲਗਾ ਕੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਨਾਲ ਹੀ IPL ਦਾ ਅਜਿਹਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਜਿਸ ਨੂੰ ਪਾਉਣਾ ਹਰ ਕ੍ਰਿਕੇਟਰ ਲਈ ਮਾਣ ਦੀ ਗੱਲ ਹੈ। ਦਰਅਸਲ ਬੇਅਰਸਟੋ IPL ਦੇ ਡੈਬਿਊ ਸੀਜ਼ਨ ‘ਚ ਸਭ ਤੋਂ ਜ਼ਿਆਦਾ ਦੌਣਾ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਪਹਿਲਾਂ ਇਹ ਰਿਕਾਰਡ ਸ਼੍ਰੇਅਸ ਅੱਈਅਰ ਦੇ ਨਾਂ ਸੀ।
ਵੇਖੋ ਰਿਕਾਰਡ-
IPL ਸੀਜ਼ਨ ‘ਚ ਸਭ ਤੋਂ ਜ਼ਿਆਦਾ ਦੌੜਾਂ
445 ਜੌਹਨੀ ਬੇਅਰਸਟੋ (ਸਨ ਰਾਈਜ਼ਰਜ਼ ਹੈਦਰਾਬਾਦ, 2019)
439 ਸ਼੍ਰੇਅਸ ਅਈਅਰ (DC, 2015)
398 ਫ਼ੈਫ਼ ਡੂ ਪਲੇਸੀ (CSK, 2012)
394 ਐੱਲ ਸਿਮਨਜ਼ (MI, 2014)
391 ਰਾਹੁਲ ਤਿਵਾਰੀ (RPS, 2017)
382 ਐਵਿਨ ਲੁਈਸ (MI, 2018)
ਬੇਅਰਸਟੋ ਨੇ ਪਹਿਲਾਂ ਹੀ IPL ‘ਚ ਵੱਡਾ ਰਿਕਾਰਡ ਬਣਾਉਣ ‘ਤੇ ਕਿਹਾ ਕਿ ਇਹ ਸੀਜ਼ਨ ਸ਼ਾਨਦਾਰ ਰਿਹਾ ਹੈ। ਮੇਰਾ ਪਹਿਲਾ IPL ਹੈ ਅਤੇ ਮੈਂ ਇਸ ਦੇ ਹਰ ਹਿੱਸੇ ਨੂੰ ਜੀਅ ਰਿਹਾ ਹਾਂ। ਉਮੀਦ ਹੈ ਕਿ ਮੈਂ ਜਲਦ ਵਾਪਿਸ ਆ ਜਾਵਾਂਗਾ। ਬੇਅਰਸਟੋ ਨੇ ਇਸ ਦੌਰਾਨ ਆਪਣੀ ਟੀਮ ਦੇ ਮਿਡਲ ਔਰਡਰ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਸਾਡੇ ਮੱਧ ਕ੍ਰਮ ਬਾਰੇ ਬਹੁਤ ਸਾਰੀਆਂ ਗ਼ਲਤ ਤਰੀਕੇ ਨਾਲ ਗੱਲਾਂ ਹੋਈਆਂ ਹਨ, ਪਰ ਸਾਨੂੰ ਹੁਣ ਮਿਡਲ ਔਰਡਰ ਲਈ ਕੁੱਝ ਗੁਣਵੱਤਾ ਵਾਲੇ ਖਿਡਾਰੀ ਮਿਲੇ ਹਨ।












