ਪੰਤ ਵਲੋਂ ਇੱਕ ਹੱਥ ਨਾਲ ਲਗਾਇਆ ਚੌਕਾ ਦੇਖ ਕੇ ਸਭ ਹੋਏ ਹੈਰਾਨ

ਨਵੀਂ ਦਿੱਲੀ – IPL ਸੀਜ਼ਨ 12 ਦੇ 40ਵੇਂ ਮੈਚ ‘ਚ ਰਿਸ਼ਭ ਪੰਤ ਨੇ ਆਪਣੀ ਤੂਫ਼ਾਨੀ ਪਾਰੀ ਦੀ ਬਦੌਲਤ ਕਾਫ਼ੀ ਰੰਗ ਜਮਾਇਆ। ਰਾਜਸਥਾਨ ਰੌਇਲਜ਼ ਖਿਲਾਫ਼ ਇਸ ਮੈਚ ‘ਚ ਦਿੱਲੀ ਵਲੋਂ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਨੇ ਧਮਾਕੇਦਾਰ ਪਾਰੀ ਖੇਡੀ। ਹਾਲਾਂਕਿ ਸ਼ਿਖਰ ਧਵਨ ਅਰਧ ਸੈਂਕੜਾ ਪੂਰਾ ਕਰਦੇ ਸਾਰ ਹੀ ਆਊਟ ਹੋ ਗਿਆ। ਉਸ ਨੇ 27 ਗੇਂਦਾਂ ‘ਚ 54 ਦੌੜਾਂ ਦੀ ਪਾਰੀ ਖੇਡੀ ਜਦ ਕਿ ਰਿਸ਼ਭ ਪੰਤ ਨੇ ਬਿਹਤਰੀਨ 78 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਵੀ ਦਵਾਈ। ਇਸ ਦੌਰਾਨ ਪੰਤ ਨੇ ਮੈਦਾਨ ਦੇ ਹਰ ਕੋਨੇ ‘ਚ ਸ਼ੌਟ ਲਗਾਏ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਡਿੱਗ ਕੇ ਪੁੱਲ ਸ਼ਾਟ ਮਾਰਦਾ ਨਜ਼ਰ ਆ ਰਿਹਾ ਹੈ।
ਦਰਅਸਲ 14.2 ਓਵਰ ਦੌਰਾਨ ਜੈ ਦੇਵ ਉਨਾਦਕਟ ਦੀ ਗੇਂਦ ‘ਤੇ ਪੰਤ ਨੇ ਡਿੱਗ ਕੇ ਸ਼ੌਟ ਲਗਾਇਆ ਅਤੇ ਗੇਂਦ ਥਰਡ ਮੈਨ ਦੀ ਦਿਸ਼ਾ ਵੱਲ ਚਾਰ ਦੌੜਾਂ ਲਈ ਬਾਊਂਡਰੀ ਤੋਂ ਬਾਹਰ ਚੱਲੀ ਗਈ। ਉਛਾਲ ਭਰੀ ਇਸ ਗੇਂਦ ‘ਤੇ ਪੰਤ ਹਲਕਾ ਜਿਹਾ ਅੱਗੇ ਆ ਕੇ ਫ਼ਰੰਟ ਫ਼ੁੱਟ ‘ਤੇ ਸ਼ੌਟ ਲਗਾਇਆ ਅਤੇ ਉਹ ਹਲਕਾ ਜਿਹਾ ਡਿਸਬੈਲੇਂਸ ਹੋਇਆ ਤੇ ਜ਼ਮੀਨ ‘ਤੇ ਡਿੱਗ ਪਿਆ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।