ਸੌਰਵ ਸਰ ਨੇ ਜਦੋਂ ਮੈਨੂੰ ਚੁੱਕਿਆ, ਉਹ ਪਲ ਖ਼ਾਸ ਸੀ: ਪੰਤ

ਜੈਪੁਰ- ਰਿਸ਼ਭ ਪੰਤ ਨੇ ਕਿਹਾ ਕਿ ਰਾਜਸਥਾਨ ਰੌਇਲਜ਼ ‘ਤੇ 6 ਵਿਕਟਾਂ ਨਾਲ ਮਿਲੀ ਜਿੱਤ ਤੋਂ ਬਾਅਦ ਜਦੋਂ ਸੌਰਵ ਗਾਂਗੁਲੀ ਨੇ ਮੈਨੂੰ ਚੁੱਕਿਆ ਤਾਂ ਉਸ ਨੂੰ ਬਹੁਤ ਖ਼ਾਸ ਮਹਿਸੂਸ ਹੋਇਆ। ਪੰਤ ਨੇ 78 ਦੌੜਾਂ ਦੀ ਪਾਰੀ ਖੇਡੀ ਅਤੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਉਸ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਮੈਦਾਨ ‘ਤੇ ਜਾ ਕੇ ਉਸ ਨੂੰ ਆਪਣੀ ਬਾਹਾਂ ‘ਚ ਚੁੱਕ ਲਿਆ।
ਮੈਚ ਤੋਂ ਬਾਅਦ ਆਪਣੇ ਸਾਥੀ ਖਿਡਾਰੀ ਪ੍ਰਿਥਵੀ ਸ਼ਾਅ ਨਾਲ ਗੱਲਬਾਤ ‘ਚ ਪੰਤ ਨੇ ਕਿਹਾ, ”ਮੈਚ ਖ਼ਤਮ ਹੋਣ ਤੋਂ ਬਾਅਦ ਬਾਹਰ ਆਉਣ ‘ਤੇ ਹਰ ਕੋਈ ਪਿਆਰ ਵਰ੍ਹਾ ਰਿਹਾ ਸੀ। ਸੌਰਵ ਸਰ ਨੇ ਮੈਨੂੰ ਚੁੱਕਿਆ ਤਾਂ ਉਹ ਪਲ ਖ਼ਾਸ ਸੀ। ਉਹ ਅਲੱਗ ਹੀ ਤਜਰਬਾ ਸੀ।” ਉਸ ਨੇ ਕਿਹਾ, ”ਅਸੀਂ ਟੀਮ ਲਈ ਵੱਡੇ ਮੈਚਾਂ ‘ਚ ਫ਼ਿਨੀਸ਼ਰ ਦੀ ਭੂਮਿਕਾ ਨਿਭਾਉਣ ਦੀ ਗੱਲ ਕਰਦੇ ਹਾਂ ਅਤੇ ਜਦੋਂ ਅਜਿਹਾ ਕਰ ਪਾਉਂਦੇ ਹਾਂ ਤਾਂ ਬਹੁਤ ਖ਼ਾਸ ਲਗਦਾ ਹੈ।” ਆਪਣੀ ਪਾਰੀ ਬਾਰੇ ‘ਚ ਪੰਤ ਨੇ ਕਿਹਾ, ”ਇਹ ਸ਼ਾਨਦਾਰ ਅਹਿਸਾਸ ਸੀ। ਖ਼ਾਸ ਕਰਕੇ ਜਦੋਂ ਅਸੀਂ ਮੈਦਾਨ ‘ਤੇ ਸਾਂ ਤਾਂ ਸਾਨੂੰ ਪਤਾ ਸੀ ਕਿ ਅਸੀਂ ਫ਼ਿਨੀਸ਼ ਕਰ ਲਵਾਂਗੇ।”