ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਫ਼ਿਲਮਾਂ ਜਿਨ੍ਹਾਂ ਦੇ ਇੱਕ ਸੀਨ ਕਰਨ ਲਈ ਲੱਗੇ ਕਰੋੜਾਂ

ਅਗਲੇ ਸਾਲ ਆਉਣ ਵਾਲੀਆਂ ਕੁੱਝ ਫ਼ਿਲਮਾਂ ਨਾਲ ਬੌਲੀਵੁਡ ਵਿੱਚ ਇਤਿਹਾਸ ਬਣਾਉਣ ਜਾ ਰਹੀਆਂ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਆਉਣ ਵਾਲੀ ਫ਼ਿਮਲ ਬ੍ਰਹਮਾਸਤਰ ਹੁਣ ਤਕ ਦੀ ਸਭ ਤੋਂ ਮਹਿੰਗੀ ਫ਼ਿਲਮ ਦੱਸੀ ਜਾ ਰਹੀ ਹੈ। ਹੁਣ ਬੌਲੀਵੁਡ ਉਸ ਮੁਕਾਮ ‘ਤੇ ਹੈ ਜਿੱਥੇ ਫ਼ਿਲਮਾਂ ‘ਚ ਕਿਸੇ ਇੱਕ ਸੀਨ ਲਈ 20 ਤੋਂ 90 ਕਰੋੜ ਤਕ ਖ਼ਰਚ ਕੀਤੇ ਜਾ ਰਹੇ ਹਨ। ਫ਼ਿਲਮ ਸਾਹੋ ‘ਚ ਪ੍ਰਭਾਸ ਨੇ ਜਿਸ ਐਕਸ਼ਨ ਸੀਨ ‘ਚ 37 ਕਾਰਾਂ ਅਤੇ ਪੰਜ ਟਰੱਕ ਤੋੜੇ ਹਨ, ਸਿਰਫ਼ ਉਸ ਸੀਨ ‘ਤੇ 90 ਕਰੋੜ ਰੁਪਏ ਖ਼ਰਚ ਹੋਏ ਸਨ। ਤਿੰਨ ਵੱਡੇ ਸਟਾਰ ਅਜੈ ਦੇਵਗਨ, ਰਾਮ ਚਰਨ ਅਤੇ ਜੂਨੀਅਰ NTR ਦੀ ਜੋੜੀ ‘ਚ ਬਣ ਰਹੀ ਟ੍ਰਿਪਲ ਆਰ ਫ਼ਿਲਮ ਵੀ ਅਗਲੇ ਸਾਲ ਦੀਆਂ ਟੌਪ ਮਹਿੰਗੀਆਂ ਫ਼ਿਲਮਾਂ ‘ਚੋਂ ਇੱਕ ਹੈ। ਫ਼ਿਲਮ ਦਾ ਬਜਟ ਕਰੀਬ 400 ਕਰੋੜ ਰੁਪਏ ਹੈ। ਇਤਿਹਾਸ ਦੀ ਕਹਾਣੀ ‘ਤੇ ਬਣ ਰਹੀ ਇਸ ਫ਼ਿਲਮ ਦੇ ਸਿਰਫ਼ ਇੱਕ ਐਂਟਰੀ ਸੀਨ ਵਿੱਚ 40 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਰੋਬੌਟ ਦੇ ਸੀਕੁਅਲ 2.0 ਦਾ ਕਲਾਈਮੈਕਸ ਕੌਣ ਭੁੱਲ ਸਕਦਾ ਹੈ। ਅਕਸ਼ੇ ਕੁਮਾਰ ਅਤੇ ਰਜਨੀਕਾਂਤ ਦੀ ਲੜਾਈ ਦੇ ਇਸ ਸੀਨ ‘ਤੇ 20 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਇਸ ਦੇ ਨਾਲ ਹੀ ਫ਼ਿਲਮ ਪ੍ਰੋਡਿਊਸਰ ਆਨੰਦ ਪੰਡਤ ਦੱਸਦੇ ਹਨ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ ਟੋਟਲ ਧਮਾਲ ਦਾ ਕੁੱਲ ਬਜਟ 108 ਕਰੋੜ ਰੁਪਏ ਸੀ। ਪੂਰੀ ਫ਼ਿਲਮ ਮੁੰਬਈ ‘ਚ ਸ਼ੂਟ ਹੋਈ ਸੀ, ਪਰ ਇਸ ‘ਚ ਕੁੱਝ ਸੀਨ ਆਬੂਧਾਬੀ ਅਤੇ ਲੰਡਨ ਦੇ ਸਨ।