ਰਿਐਲਿਟੀ TV ਸ਼ੋਅ ਬਿੱਗ ਬੌਸ 13 ‘ਚ ਪਹਿਲੇ ਫ਼ਿਨਾਲੇ ਤੋਂ ਬਾਅਦ ਵਾਈਲਡ ਕਾਰਡ ਜ਼ਰੀਏ ਕਈ ਨਵੇਂ ਕੀਬਟੈਸਟੈਂਟਸ ਦੀ ਐਂਟਰੀ ਹੋਈ ਹੈ। ਨਵੇਂ ਲੋਕਾਂ ਦੇ ਆਉਣ ਨਾਲ ਘਰ ਦੇ ਸਮੀਕਰਨਾਂ ‘ਚ ਕਾਫ਼ੀ ਬਦਲਾਅ ਆਇਆ ਹੈ। ਕੌਨਟੈਸਟੈਂਟ ਬਦਲੇ ਹੋਏ ਹਾਲਾਤਾਂ ਦੇ ਹਿਸਾਬ ਨਾਲ ਆਪਣੀ-ਆਪਣੀ ਪਲੈਨਿੰਗ ਕਰ ਰਹੇ ਹਨ ਅਤੇ ਗੁਰੱਪ ਬਣਾ ਰਹੇ ਹਨ। ਅਜਿਹੀ ਹੀ ਇੱਕ ਸਮੀਕਰਨ ਬਦਲੀ ਹੈ ਸ਼ਹਿਨਾਜ਼ ਕੌਰ ਗਿੱਲ ਦੀ। ਰਿਅਲ ਲਾਈਫ਼ ਦੀ ਕੱਟਰ ਦੁਸ਼ਮਣ ਹਿਮਾਂਸ਼ੀ ਖੁਰਾਨਾ ਦੇ ਘਰ ‘ਚ ਦਾਖ਼ਲ ਹੋਣ ਤੋਂ ਬਾਅਦ ਹੀ ਸ਼ਹਿਨਾਜ਼ ਕੌਰ ਗਿੱਲ ਦਾ ਖੇਡ ਗੜਬੜਾ ਗਿਆ ਹੈ। ਉਸ ਦਾ ਜ਼ਿਆਦਾਤਰ ਫ਼ੋਕਸ ਹਿਮਾਂਸ਼ੀ ‘ਤੇ ਰਹਿੰਦਾ ਹੈ। ਐਤਵਾਰ ਨੂੰ ਪ੍ਰਸਾਰਿਤ ਹੋਏ ਐਪੀਸੋਡ ‘ਚ ਸਲਮਾਨ ਖ਼ਾਨ ਵੀ ਨਿਸ਼ਬਦ ਹੋ ਗਿਆ।
ਦਰਅਸਲ, ਕੌਨਟੈਸਟੈਂਟਸ ਦੀ ਗੱਲਬਾਤ ਦੌਰਾਨ ਸਲਮਾਨ ਨੇ ਪੁੱਛਿਆ ਕਿ ਜੇ ਸ਼ਹਿਨਾਜ਼ ਪੰਜਾਬ ਦੀ ਕੈਟਰੀਨਾ ਕੈਫ਼ ਹੈ ਤਾਂ ਫ਼ਿਰ ਹਿਮਾਂਸ਼ੀ ਖੁਰਾਣਾ ਕੀ ਹੈ? ਇਸ ‘ਤੇ ਹਿਮਾਂਸ਼ੀ ਨੇ ਜੋ ਜਵਾਬ ਦਿੱਤਾ ਉਹ ਹੈਰਾਨ ਕਰਨ ਵਾਲਾ ਸੀ। ਹਿਮਾਸ਼ੀ ਬੋਲੀ ਕਿ ਕੁੱਝ ਲੋਕ ਮੈਨੂੰ ਪੰਜਾਬ ਦੀ ਐਸ਼ਵਰਿਆ ਕਹਿੰਦੇ ਹਨ। ਹਿਮਾਂਸ਼ੀ ਦੇ ਇਸ ਜਵਾਬ ‘ਤੇ ਸਲਮਾਨ ਥੋੜ੍ਹਾ ਹੈਰਾਨ ਹੋਇਆ। ਸਮਝ ਨਹੀਂ ਆਇਆ ਕਿ ਕੀ ਬੋਲੇ। ਪਹਿਲਾਂ ਸਿਰਫ਼ ਕਿਹਾ ਵਾਹ, ਅਤੇ ਉਸ ਤੋਂ ਬਾਅਦ ਸਾਰੇ ਘਰਵਾਲੇ ਹੱਸਣ ਲੱਗੇ। ਸ਼ਹਿਨਾਜ਼ ਤਾਂ ਬਹੁਤ ਹੀ ਜ਼ੋਰ-ਜ਼ੋਰ ਨਾਲ ਹੱਸਣ ਲੱਗੀ। ਸਲਮਾਨ ਨੇ ਕੋਈ ਰਿਐਕਸ਼ਨ ਦਿੱਤੇ ਬਿਨਾਂ ਗੱਲ ਘੁਮਾ ਦਿੱਤੀ ਅਤੇ ਸ਼ਹਿਨਾਜ਼ ਤੇ ਹਿਮਾਂਸ਼ੀ ਵਿਚਕਾਰ ਪੈਚਅੱਪ ਕਰਾਉਣ ਵੱਲ ਚਲਾ ਗਿਆ। ਬਾਅਦ ‘ਚ ਸਲਮਾਨ ਨੇ ਕਿਹਾ ਕਿ ਸਿਰਫ਼ ਚਿਹਰਾ ਮਿਲਣ ਨਾਲ ਕੋਈ ਐਸ਼ਵਰਿਆ ਜਾਂ ਕੈਟਰੀਨਾ ਨਹੀਂ ਬਣ ਜਾਂਦਾ।











