ਬਰੈੱਡ ਦੇ ਗੁਲਾਬ ਜਾਮਨ

ਸਮੱਗਰੀ
200 ਗ੍ਰਾਮ ਖੰਡ
ਪਾਣੀ 350 ਮਿਲੀਲੀਟਰ
ਇਲਾਇਚੀ ਪਾਊਡਰ 1/4 ਚਮੱਚ
ਬਰੈੱਡ
ਕਿਸ਼ਮਿਸ਼
ਦੁੱਧ 60 ਮਿਲੀਲੀਟਰ
ਬਣਾਉਣ ਦੀ ਵਿਧੀ
1. ਇੱਕ ਪੈਨ ਵਿੱਚ ਪਾਣੀ ਪਾ ਕੇ ਉਸ ਵਿੱਚ ਚੀਨੀ ਮਿਲਾ ਕੇ ਗਰਮ ਕਰੋ। ਫ਼ਿਰ ਇਸ ਵਿੱਚ ਇਲਾਇਚੀ ਪਾਊਡਰ ਮਿਕਸ ਕਰੋ।
2. ਬਰੈੱਡ ਦੇ ਬਾਹਰੀ ਕਿਨਾਰਿਆਂ ਨੂੰ ਕੱਟ ਕੇ ਛੋਟੇ-ਛੋਟੇ ਟੁੱਕੜੇ ਕਰ ਲਓ।
3. ਇਨ੍ਹਾਂ ਬਰੈੱਡ ਦੇ ਟੁੱਕੜਿਆਂ ਵਿੱਚ ਦੁੱਧ ਪਾ ਕੇ ਆਟੇ ਦੀ ਤਰ੍ਹਾਂ ਗੁੰਨ ਲਓ।
4. ਫ਼ਿਰ ਇੱਕ ਛੋਟਾ ਜਿਹਾ ਪੇੜਾ ਲੈ ਕੇ ਇਸ ਵਿੱਚ ਇੱਕ ਕਿਸ਼ਮਿਸ਼ ਪਾ ਕੇ ਇਸ ਨੂੰ ਗੁਲਾਬ ਜਾਮਨ ਦਾ ਆਕਾਰ ਦਿਓ।
5. ਇੱਕ ਕੜਾਈ ਵਿੱਚ ਤੇਲ ਪਾ ਕੇ ਇਸ ਨੂੰ ਗਰਮ ਕਰੋ ਅਤੇ ਗੁਲਾਬ ਜਾਮਣ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਫ਼੍ਰਾਈ ਕਰੋ।
6. ਫ਼ਿਰ ਇਸ ਨੂੰ ਪਹਿਲੇਂ ਤੋਂ ਬਣਾ ਕੇ ਰੱਖੀ ਹੋਈ ਚਾਸ਼ਨੀ ਵਿੱਚ 30 ਮਿੰਟ ਤੱਕ ਪਾ ਕੇ ਰੱਖੋ।
7. ਡ੍ਰਾਈ ਫ਼ਰੂਟ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਗੁਲਾਬ ਜਾਮਨ ਸਰਵ ਕਰੋ।