ਕਿੰਗ ਕੋਹਲੀ ਅਤੇ ਕੂਲ ਧੋਨੀ ਭਾਰਤ ਨੂੰ ਦਿਵਾ ਸਕਦੇ ਨੇ ਵਿਸ਼ਵ ਕੱਪ: ਸ਼੍ਰੀਕਾਂਤ

ਨਿਊ ਯੌਰਕ – ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਚੋਣ ਕਮੇਟੀ ਦੇ ਮੁਖੀ ਰਹੇ ਕ੍ਰਿਸ਼ਨਮਾਚਾਰੀ ਸ਼੍ਰੀਕਾਂਤ ਨੇ ਕਿਹਾ ਹੈ ਕਿ ਮੌਜੂਦਾ ਕਪਤਾਨ ਵਿਰਾਟ ਕੋਹਲੀ ਕਦੇ ਵੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ। ਉਸ ਵਿੱਚ ਇੱਕ ਚੰਗੇ ਕਪਤਾਨ ਦੇ ਸਾਰੇ ਗੁਣ ਮੌਜੂਦ ਹਨ, ਅਤੇ ਉਹ ਮਹਿੰਦਰ ਸਿੰਘ ਧੋਨੀ ਨਾਲ ਮਿਲ ਕੇ ਭਾਰਤ ਨੂੰ ਵਿਸ਼ਵ ਕੱਪ ਦਿਵਾ ਸਕਦਾ ਹੈ। ਭਾਰਤ ਦੀ 1983 ਵਿਸ਼ਵ ਕੱਪ ਜੇਤੂ ਟੀਮ ਦਾ ਅਹਿਮ ਮੈਂਬਰ ਰਿਹਾ ਸ਼੍ਰੀਕਾਂਤ 2011 ‘ਚ ਚੋਣ ਕਮੇਟੀ ਦਾ ਵੀ ਮੁਖੀ ਸੀ ਜਦੋਂ ਭਾਰਤ ਨੇ 28 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਸੀ। ਉਸ ਦਾ ਮੰਨਣਾ ਹੈ ਕਿ ਕੋਹਲੀ ਦੀ ਹਮਲਾਵਾਰਾਨਾ ਤਬੀਅਤ ਅਤੇ ਮਹਿੰਦਰ ਸਿੰਘ ਧੋਨੀ ਦਾ ਠੰਡਾ ਸੁਭਾਅ ਭਾਰਤ ਨੂੰ ਫ਼ਿਰ ਤੋਂ ਵਿਸ਼ਵ ਕੱਪ ਦਿਵਾ ਸਕਦਾ ਹੈ।