ਪੋਟੈਟੋ ਮਸਾਲਾ ਸੈਂਡਵਿਚ ਦੀ ਸਮੱਗਰੀ-
– ਇੱਕ ਚੱਮਚ ਤੇਲ
– ਅੱਧਾ ਚੱਮਚ ਜ਼ੀਰਾ
– ਇੱਕ ਚਮਚ ਹਰੀ ਮਿਰਚ
– 125 ਗ੍ਰਾਮ ਟਮਾਟਰ
– ਅੱਧਾ ਚੱਮਚ ਨਮਕ
– ਤਿੰਨ ਚੌਥਾਈ ਚੱਮਚ ਲਾਲ ਮਿਰਚ
– 300 ਗ੍ਰਾਮ ਉਬਲੇ ਆਲੂ
– ਇੱਕ ਵੱਡਾ ਚੱਮਚ ਧਨੀਆ
– ਇੱਕ ਚੱਮਚ ਅੰਬ ਚੂਰਨ ਪਾਉਡਰ
– ਸੈਂਡਵਿਚ ਰੋਟੀ
– ਮੱਖਣ
– ਹਰੀ ਚਟਨੀ
– ਸ਼ਿਮਲਾ ਮਿਰਚ
ਬਣਾਉਣ ਦੀ ਵਿਧੀ
ਇੱਕ ਪੈਨ ਨੂੰ ਗੈਸ ‘ਤੇ ਰੱਖੋ ਅਤੇ ਇੱਕ ਚਮਚ ਤੇਲ, ਅੱਧਾ ਚਮਚ ਜ਼ੀਰਾ, ਇੱਕ ਚਮਚ ਹਰੀ ਮਿਰਚ, 125 ਗ੍ਰਾਮ ਟਮਾਟਰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਸ ‘ਚ ਅੱਧਾ ਚਮਚ ਨਮਕ, ਤਿੰਨ ਚੌਥਾਈ ਚਮਚ ਲਾਲ ਮਿਰਚ ਪਾਓ। ਨਾਲ ਹੀ 300 ਗ੍ਰਾਮ ਉਬਲੇ ਆਲੂ, ਇੱਕ ਚਮਚ ਧਨੀਆ, ਇੱਕ ਚਮਚ ਅੰਬ ਚੂਰਨ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ 2-3 ਮਿੰਟਾ ਲਈ ਕੁੱਕ ਕਰੋ।
ਬ੍ਰੈੱਡ ਸਲਾਈਲਸ ਲਓ ਅਤੇ ਉਸ ‘ਤੇ ਹੁਣ ਇੱਕ ਟੁੱਕੜਾ ਮੱਖਣ ਅਤੇ ਹਰੀ ਚਟਨੀ ਲਗਾਓ ਨਾਲ ਹੀ ਆਲੂ ਦਾ ਮਿਸ਼ਰਣ ਵੀ ਰੱਖੋ। ਹੁਣ ਦੂਜੇ ਬ੍ਰੈੱਡ ਦੇ ਟੁੱਕੜੇ ਨਾਲ ਕਵਰ ਕਰੋ। ਧੀਮੇ ਤਾਪਮਾਨ ‘ਤੇ ਗਰਿੱਲ ਕਰੋ ਅਤੇ ਪਕਾਉਣ ਵਾਲੇ ਤੇਲ ਦੀ ਸਪਰੇਅ ਕਰੋ। ਇਸ ਨੂੰ ਹਲਕਾ ਜਿਹਾ ਗਰਿੱਲ ਕਰੋ ਅਤੇ ਥੋੜ੍ਹਾ ਭੂਰਾ ਹੋਣ ‘ਤੇ ਬੰਦ ਕਰ ਦਿਓ। ਚਟਨੀ ਦੇ ਨਾਲ ਗਰਮਾ-ਗਰਮ ਸਰਵ ਕਰੋ।










