ਪੇਟ ਸਿਹਤਮੰਦ ਹੋਵੇ ਤਾਂ ਸਾਰਾ ਦਿਨ ਸ਼ਰੀਰ ‘ਚ ਤੰਦਰੁਸਤੀ ਬਣੀ ਰਹਿੰਦੀ ਹੈ। ਜੇ ਕਿਸੇ ਕਾਰਨ ਪਾਚਨ ਤੰਤਰ ਜਾਂ ਪੇਟ ਨਾਲ ਜੁੜੀ ਕੋਈ ਪਰੇਸ਼ਾਨ ਹੋ ਜਾਵੇ ਤਾਂ ਇਸ ਨਾਲ ਸਿਹਤ ਸਬੰਧੀ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੇਟ ਦਾ ਸਾਫ਼ ਹੋਣਾ ਨਾ ਹੋਣਾ, ਗੈਸ, ਪੇਟ, ਦਰਦ, ਭੁੱਖ ਨਾ ਲੱਗਣਾ ਆਦਿ ਇਸ ਸਮੱਸਿਆ ਨਾਲ ਸਬੰਧਤ ਸਮੱਸਿਆਵਾਂ ਹਨ ਜਿਸ ਨਾਲ ਹਰ 5 ‘ਚੋਂ 3 ਲੋਕ ਪਰੇਸ਼ਾਨ ਰਹਿੰਦੇ ਹਨ। ਤੁਸੀਂ ਦਵਾਈਆਂ ਖਾਣ ਦੀ ਬਜਾਏ ਦਾਦੀ-ਨਾਨੀ ਦੇ ਕੁੱਝ ਘਰੇਲੂ ਨੁਸਖ਼ੇ ਅਪਨਾ ਕੇ ਪੇਟ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ।
ਪੇਟ ਦਰਦ ਤੋਂ ਰਾਹਤ – ਪੇਟ ‘ਚ ਦਰਦ ਰਹਿੰਦਾ ਹੈ ਤਾਂ ਥੋੜ੍ਹੀ ਜਿਹੀ ਲਾਲ ਮਿਰਚ ਨਾਲ ਗੁੜ ਮਿਲਾ ਕੇ ਖਾਣ ਨਾਲ ਦਰਦ ਦੂਰ ਹੋ ਜਾਂਦਾ ਹੈ। ਦਰਦ ਤੋਂ ਆਰਾਮ ਨਹੀਂ ਆ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰ ਕੇ ਇਸ ਵਜ੍ਹਾ ਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੈ।
ਕਬਜ਼ ਤੋਂ ਛੁਟਕਾਰਾ – ਸਵੇਰੇ ਪੇਟ ਸਾਫ਼ ਨਾ ਹੋਵੇ ਤਾਂ ਸਾਰਾ ਦਿਨ ਸ਼ਰੀਰ ‘ਚ ਭਾਰੀਪਨ ਮਹਿਸੂਸ ਹੁੰਦਾ ਰਹਿੰਦਾ ਹੈ। ਪੇਟ ਨੂੰ ਸਾਫ਼ ਕਰਨ ਲਈ ਇੱਕ ਚੱਮਚ ਬੇਕਿੰਗ ਸੋਡੇ ਨੂੰ ਇੱਕ ਗਿਲਾਸ ਪਾਣੀ ‘ਚ ਪਾ ਕੇ ਪੀ ਲਓ। ਸਵੇਰੇ ਕਬਜ਼ ਦੂਰ ਹੋ ਜਾਵੇਗੀ।
ਪੇਟ ਸਿਹਤਮੰਦ ਰੱਖਣ ਦੇ ਨਿਯਮ – ਪੇਟ ਨੂੰ ਸਿਹਤਮੰਦ ਰੱਖਣ ਲਈ ਖਾਣ-ਪੀਣ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਸਵੇਰੇ ਖ਼ਾਲੀ ਪੇਟ ਉੱਠ ਕੇ ਪਾਣੀ ਪੀਓ। ਦੁਪਿਹਰ ਦਾ ਖਾਣਾ ਖਾਣ ਦੇ ਬਾਅਦ ਲੱਸੀ ਅਤੇ ਰਾਤ ਦੇ ਖਾਣ ਦੇ ਬਾਅਦ ਦੁੱਧ ਪੀਣ ਨਾਲ ਪੇਟ ਹਮੇਸ਼ਾ ਸਿਹਤਮੰਦ ਰਹਿੰਦਾ ਹੈ।
ਭੁੱਖ ਵਧਾਏ – ਪਾਚਨ ਕਿਰਿਆ ‘ਚ ਗੜਬੜੀ ਹੋਵੇ ਤਾਂ ਭੁੱਖ ਲੱਗਣਾ ਵੀ ਘੱਟ ਹੋ ਜਾਂਦਾ ਹੈ। ਅਜਿਹੇ ‘ਚ ਥੋੜ੍ਹੀ-ਥੋੜ੍ਹੀ ਦੇਰ ‘ਚ ਕਾਲਾ ਨਮਕ ਚੱਟਣਾ ਚਾਹੀਦਾ ਹੈ। ਇਸ ਤੋਂ ਇਲਾਵਾ ਭੁੱਖ ਘੱਟ ਲੱਗਦੀ ਹੈ ਤਾਂ ਸਰ੍ਹੋਂ ਦੇ ਤੇਲ ਨਾਲ ਬਣਿਆ ਖਾਣਾ ਖਾਓ। ਇਸ ਨਾਲ ਪਾਚਨ ਕਿਰਿਆ ਵੀ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਹੈ।
ਖ਼ਾਲੀ ਪੇਟ ਨਾ ਖਾਓ ਇਹ ਚੀਜ਼ਾਂ – ਇਸ ਗੱਲ ਦਾ ਧਿਆਨ ਰੱਖੋ ਕਿ ਜਿਨ੍ਹਾਂ ਚੀਜ਼ਾਂ ਨਾਲ ਪੇਟ ‘ਚ ਐਸਿਡ ਬਣਦਾ ਹੈ ਉਨ੍ਹਾਂ ਦੀ ਵਰਤੋਂ ਸਵੇਰ ਦੇ ਸਮੇਂ ਨਾ ਕਰੋ। ਮਸਾਲੇਦਾਰ ਭੋਜਨ, ਖੱਟੇ ਫ਼ਲ, ਟਮਾਟਰ, ਸੋਡਾ, ਸ਼ਰਾਬ, ਕੌਫ਼ੀ ਅਤੇ ਚਾਹ ਆਦਿ।
ਆਂਵਲਾ ਹੈ ਫ਼ਾਇਦੇਮੰਦ – ਆਂਵਲਾ ਪੇਟ ਦੇ ਲਈ ਰਾਮਬਾਣ ਦਾ ਕੰਮ ਕਰਦਾ ਹੈ। ਰੋਜ਼ਾਨਾ ਇੱਕ ਕੱਪ ਪਾਣੀ ‘ਚ ਦੋ ਚੱਮਚ ਆਂਵਲੇ ਦਾ ਰਸ ਪਾ ਕੇ ਪੀਓ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਸ਼ਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਪੇਟ ਸਿਹਤਮੰਦ ਰਹਿੰਦਾ ਹੈ।
ਮਜ਼ਬੂਤ ਪਾਚਨ ਤੰਤਰ – ਆਪਣੇ ਖਾਣੇ ‘ਚ ਫ਼ਾਈਬਰ ਵਾਲੇ ਭੋਜਨ ਨੂੰ ਸ਼ਾਮਿਲ ਕਰੋ। ਅੰਕੁਰਿਤ ਅਨਾਜ, ਫ਼ਲ, ਜੂਸ, ਆਦਿ ਨਾਲ ਸ਼ਰੀਰ ਨੂੰ ਪੋਸ਼ਕ ਤੱਤ ਮਿਲਦੇ ਹਨ ਅਤੇ ਪੇਟ ਵੀ ਸਾਫ਼ ਰਹਿੰਦਾ ਹੈ। ਇਸ ਨਾਲ ਹੀ ਫ਼ਾਈਬਰ ਖਾਣੇ ਨਾਲ ਮੋਟਾਪਾ ਵੀ ਘੱਟ ਹੋਣ ਲੱਗਦਾ ਹੈ।










