ਪਾਕਿ ਨੇ ਕੁਲਭੂਸ਼ਨ ਜਾਧਵ ਨੂੰ ਪਤਨੀ ਨਾਲ ਮਿਲਣ ਦੀ ਦਿੱਤੀ ਪ੍ਰਵਾਨਗੀ

ਇਸਲਾਮਾਬਾਦ – ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਰਾਹਤ ਦਿੰਦਿਆਂ ਪਾਕਿਸਤਾਨੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੁਲਭੂਸ਼ਨ ਨੂੰ ਉਸ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ| ਕੁਲਭੂਸ਼ਨ ਹੁਣ ਆਪਣੀ ਪਤਨੀ ਨੂੰ ਮਿਲ ਸਕੇਗਾ|