ਪਾਕਿਸਤਾਨ ਵਲੋਂ ਇਸ ਸਾਲ 285 ਵਾਰੀ ਕੀਤਾ ਗਿਆ ਜੰਗਬੰਦੀ ਦਾ ਉਲੰਘਣ : ਅਰੁਣ ਜੇਟਲੀ

ਨਵੀਂ ਦਿੱਲੀ  – ਪਾਕਿਸਤਾਨ ਵੱਲੋਂ ਭਾਰਤ ਵਿਚ ਅੱਤਵਾਦੀ ਭੇਜਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ। ਇਹ ਗੱਲ ਜਾਣਕਾਰੀ ਅੱਜ ਰੱਖਿਆ ਮੰਤਰੀ ਅਰੁਣ ਜੇਟਲੀ ਨੇ ਆਖੀ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਅੱਤਵਾਦੀਆਂ ਦੀ ਘੁਸਪੈਠ ਰੋਕਣ ਵਿਚ ਸਫਲ ਹੋ ਰਹੀ ਹੈ।
ਸਿਫਰ ਕਾਲ ਦੌਰਾਨ ਉਨ੍ਹਾਂ ਕਿਹਾ ਕਿ ਇਸ ਸਾਲ ਪਾਕਿਸਤਾਨ ਵਲੋਂ 285 ਵਾਰੀ ਜੰਗਬੰਦੀ ਦੇ ਉਲੰਘਣ ਕੀਤਾ ਗਿਆ ਹੈ।