ਪਾਕਿਸਤਾਨ ਨੇ ਅਮਰੀਕਾ ਨੂੰ ਕਿਹਾ, ਅਸੀਂ ਦੱਸਾਂਗੇ ਪਠਾਨਕੋਟ ਹਮਲੇ ਦਾ ਸੱਚ

8ਵਾਸ਼ਿੰਗਟਨ / ਇਸਲਾਮਾਬਾਦ – ਪਠਾਨਕੋਟ ਦੇ ਏਅਰਬੇਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ‘ਚ ਅਮਰੀਕਾ ਵੀ ਗੰਭੀਰ ਹੈ। ਅੱਜ ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਫ਼ੋਨ ‘ਤੇ ਗੱਲ ਕੀਤੀ ਹੈ ਤੇ ਜਾਂਚ ਦੇ ਸੰਬੰਧ ‘ਚ ਜਾਣਕਾਰੀ ਮੰਗੀ। ਨਵਾਜ ਸ਼ਰੀਫ ਨੇ ਕੇਰੀ ਨੂੰ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦ ਹੀ ਸੱਚ ਸਾਹਮਣੇ ਆਵੇਗਾ। ਸ਼ਰੀਫ ਨੇ ਕੇਰੀ ਨੂੰ ਵਿਸ਼ਵਾਸ ਦਿਵਾਇਆ ਕਿ ਪਾਕਿਸਤਾਨ ਆਪਣੀ ਜ਼ਮੀਨ ਦਾ ਇਸਤੇਮਾਲ ਕਿਸੇ ਹੋਰ ਦੇਸ਼ ‘ਤੇ ਅੱਤਵਾਦੀ ਹਮਲੇ ਲਈ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦੇਵੇਗਾ। ਫ਼ੋਨ ‘ਤੇ ਹੋਈ ਗੱਲਬਾਤ ਦੇ ਦੌਰਾਨ ਸ਼ਰੀਫ ਨੇ ਕੇਰੀ ਨੂੰ ਕਿਹਾ ਕਿ ਪਾਕਿਸਤਾਨ ਏਅਰਬੇਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ਦੀ ‘ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰ ਰਿਹਾ ਹੈ।