ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਅੱਜ ਅਦਾਕਾਰਾ, ਡਾਂਸਰ ਅਤੇ ਮਾਡਲ ਨੋਰਾ ਫ਼ਤੇਹੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਨੋਰਾ ਪ੍ਰੋਗਰਾਮ ਹੁਨਰਬਾਜ਼ ਦੇਸ਼ ਕੀ ਸ਼ਾਨ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੀ ਹੈ। ਪਰਿਨੀਤੀ ਨੇ ਆਖਿਆ, ”ਸਿਨੇ ਜਗਤ ‘ਚ ਅਜਿਹਾ ਅਦਾਕਾਰ ਜਾਂ ਕੋਰੀਓਗ੍ਰਾਫਰ ਨਹੀਂ ਜਿਹੜਾ ਨੋਰਾ ਵਾਂਗ ਡਾਂਸ ਕਰ ਸਕਦਾ ਹੋਵੇ।”
ਜਾਣਕਾਰੀ ਅਨੁਸਾਰ ਨੋਰਾ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਸ ਨੇ ਟੈਂਪਰ, ਬਾਹੂਬਲੀ: ਦਾ ਬਿਗਨਿੰਗ ਅਤੇ ਕਿੱਕ 2 ਵਰਗੀਆਂ ਫ਼ਿਲਮਾਂ ‘ਚ ਆਈਟਮ ਨੰਬਰ ਕਰ ਕੇ ਪ੍ਰਸਿੱਧੀ ਹਾਸਿਲ ਕੀਤੀ ਹੈ। ਪਰਿਨੀਤੀ ਦਾ ਕਹਿਣਾ ਹੈ ਕਿ ਨੋਰਾ ਕੋਲ ਨੱਚਣ ਦਾ ਕਮਾਲ ਦਾ ਹੁਨਰ ਹੈ ਅਤੇ ਦੇਖਣ ਵਾਲੇ ਨੂੰ ਉਸ ਦੀਆਂ ਅਦਾਵਾਂ ਕੀਲ ਲੈਂਦੀਆਂ ਹਨ।
ਪਰਿਨੀਤੀ ਨੇ ਆਖਿਆ, ”ਇਥੇ ਇੱਕ ਤੋਂ ਇੱਕ ਸ਼ਾਨਦਾਰ ਡਾਂਸਰ ਹੈ ਪਰ ਮੇਰੇ ਖ਼ਿਆਲ ‘ਚ ਨੋਰਾ ਵਰਗੀ ਕਲਾ ਕਿਸੇ ਕੋਲ ਨਹੀਂ ਹੈ।”ਦੱਸਣਯੋਗ ਹੈ ਕਿ ਹੁਨਰਬਾਜ਼-ਦੇਸ਼ ਕੀ ਸ਼ਾਨ ਪ੍ਰੋਗਰਾਮ ‘ਚ ਕਿ ਮਿਥੁਨ ਚਕਰਵਰਤੀ, ਕਰਨ ਜੌਹਰ ਅਤੇ ਪਰਿਨੀਤੀ ਚੋਪੜਾ ਜੱਜ ਹਨ ਅਤੇ ਇਹ ਪ੍ਰੋਗਰਾਮ ਕਲਰਜ਼ ਚੈਨਲ ‘ਤੇ ਪ੍ਰਸਾਰਿਤ ਹੁੰਦਾ ਹੈ।












