ਦਾ ਕਸ਼ਮੀਰ ਫਾਈਲਜ਼ ਫ਼ਿਲਮ ਆਪਣੀ ਰਿਲੀਜ਼ ਤੋਂ ਬਾਅਦ ਚਰਚਾ ‘ਚ ਆ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਾਰਨ ਇਸ ਫ਼ਿਲਮ ਦੀ ਕਮਾਈ ‘ਚ ਰਿਕਾਰਡਤੋੜ ਵਾਧਾ ਹੋਇਆ ਹੈ।
ਦੱਸ ਦੇਈਏ ਕਿ ਦਾ ਕਸ਼ਮੀਰ ਫਾਈਲਜ਼ ਨੇ ਰਿਲੀਜ਼ ਦੇ ਅੱਠਵੇਂ ਦਿਨ (ਦੂਜੇ ਸ਼ੁੱਕਰਵਾਰ) 19.15 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਰਿਲੀਜ਼ ਦੇ ਅੱਠਵੇਂ ਦਿਨ ਬਾਹੂਬਲੀ 2 ਨੇ 19.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਉਥੇ ਦੰਗਲ’ ਨੇ 18.59 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਫ਼ਿਲਮ ਅੱਠਵੇਂ ਦਿਨ ਬਾਹੂਬਲੀ 2 ਦੇ ਰਿਕਾਰਡ ਦੇ ਨਜ਼ਦੀਕ ਤਾਂ ਪਹੁੰਚੀ ਹੀ, ਪਰ ਨਾਲ ਹੀ ਦੰਗਲ ਵਰਗੀ ਬਲੌਕਬਸਟਰ ਫ਼ਿਲਮ ਦਾ ਰਿਕਾਰਡ ਤੋੜ ਦਿੱਤਾ। ਫ਼ਿਲਮ ਨੇ ਹੁਣ ਤਕ ਕੁਲ 116.45 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਦੱਸ ਦੇਈਏ ਕਿ ਫ਼ਿਲਮ ਪਹਿਲੇ ਦਿਨ ਲਗਭਗ 630 ਸਕ੍ਰੀਨਜ਼ ‘ਤੇ ਰਿਲੀਜ਼ ਹਈ ਸੀ। ਹੁਣ ਅੱਠਵੇਂ ਦਿਨ ਸਕ੍ਰੀਨਜ਼ ਦੀ ਗਿਣਤੀ ਚਾਰ ਹਜ਼ਾਰ ਹੈ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਜਦੋਂ ਕਿਸੇ ਫ਼ਿਲਮ ਲਈ ਰਿਲੀਜ਼ ਤੋਂ ਬਾਅਦ ਸਕ੍ਰੀਨਜ਼ ਵਧਾਉਣੀਆਂ ਪਈਆਂ ਹਨ, ਉਹ ਵੀ ਇੰਨੇ ਵੱਡੇ ਅੰਕੜੇ ਨਾਲ।












