ਨਵੀਂ ਦਿੱਲੀ— ਨਿਰਭਯਾ ਕੇਸ ‘ਚ ਨਾਬਾਲਗ ਦੋਸ਼ੀ ਦੀ ਐਤਵਾਰ ਦੀ ਸ਼ਾਮ ਨੂੰ ਰਿਹਾਈ ਹੋ ਗਈ ਹੈ। ਉਹ ਦੋ ਸਾਲ ਤਕ ਇਕ ਐਨ. ਜੀ. ਓ. ਦੀ ਨਿਗਰਾਨੀ ‘ਚ ਰਹੇਗਾ। ਉੱਥੇ ਹੀ ਦਿੱਲੀ ‘ਚ ਦੋਸ਼ੀ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਦਿੱਲੀ ‘ਚ ਇਡੀਆ ਗੇਟ ‘ਤੇ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਸ ਵਿਚ ਨਿਰਭਯਾ ਯਾਨੀ ਕਿ ਜੋਤੀ ਦੇ ਮਾਂ-ਬਾਪ ਵੀ ਸ਼ਾਮਲ ਹਨ।
ਇਸ ਕੇਸ ਦੀ ਸੁਣਵਾਈ ਕੱਲ ਯਾਨੀ ਕਿ ਸੋਮਵਾਰ ਸੁਪਰੀਮ ਕੋਰਟ ‘ਚ ਹੋਵੇਗੀ।
ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦਿੱਲੀ ‘ਚ ਚੱਲਦੀ ਬੱਸ ‘ਚ ਪੈਰਾਮੈਡੀਕਲ ਦੀ ਵਿਦਿਆਰਥਣ ਨਾਲ 6 ਲੋਕਾਂ ਨੇ ਗੈਂਗਰੇਪ ਕੀਤਾ। ਲੜਕੀ ਆਪਣੇ ਸਾਥੀ ਮਿੱਤਰ ਨਾਲ ਬੱਸ ‘ਚ ਸਵਾਰ ਹੋਈ ਸੀ ਅਤੇ ਦਰਿੰਦੇ ਬੱਸ ‘ਚ ਯਾਤਰੀ ਬਣ ਕੇ ਬੈਠੇ ਸਨ। ਗੈਂਗਰੇਪ ਤੋਂ ਬਾਅਦ ਲੜਕੀ ਅਤੇ ਉਸ ਦੇ ਮਿੱਤਰ ਨੂੰ ਚੱਲਦੀ ਬੱਸ ‘ਚੋਂ ਹੇਠਾਂ ਸੁੱਟ ਦਿੱਤਾ ਗਿਆ ਸੀ। ਗੈਂਗਰੇਪ ਕਰਨ ਵਾਲੇ ਦਰਿੰਦਿਆਂ ‘ਚੋਂ ਨਾਬਾਲਗ ਦੋਸ਼ੀ ਵੀ ਸ਼ਾਮਲ ਸੀ, ਜਿਸ ਦੀ ਉਮਰ 18 ਸਾਲ ਤੋਂ ਘੱਟ ਸੀ ਅਤੇ ਉਸ ਨੂੰ ਬਾਲ ਸੁਧਾਰ ਘਰ ਵਿਚ ਰੱਖਿਆ ਗਿਆ ਸੀ, ਜਿੱਥੇ ਉਸ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਦਿੱਲੀ ਹਾਈਕੋਰਟ ਨੇ ਉਸ ਦੀ ਰਿਹਾਈ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। 20 ਦਸੰਬਰ ਯਾਨੀ ਕਿ ਅੱਜ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਨੂੰ ਇਕ ਐਨ. ਜੀ. ਓ. ਦੇ ਹਵਾਲੇ ਕਰ ਦਿੱਤਾ ਗਿਆ ਹੈ।













