ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਵਿਰੋਧੀ ਧਿਰ ਦੇ ਲੀਡਰ ਅਤੇ ਵਿਧਾਇਕ ਸੁਨੀਲ ਜਾਖੜ ਨੇ ਅਬੋਹਰ ਕਾਂਡ ‘ਤੇ ਬੋਲਦੇ ਹੋਏ ਬਾਦਲ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਜਾਖੜ ਐਤਵਾਰ ਨੂੰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜਾਖੜ ਨੇ ਅਬੋਹਰ ਕਾਂਡ ‘ਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।
ਜਾਖੜ ਨੇ ਬੋਲਦੇ ਹੋਏ ਕਿਹਾ ਕਿ ਅੱਜ ਤਕ ਦੋਸ਼ੀ ਅਮਿਤ ਡੋਡਾ ਤੇ ਸ਼ਿਵ ਲਾਲ ਡੋਡਾ ਨਾਲ ਸੰਬੰਧਾਂ ਤੋਂ ਇਨਕਾਰ ਕਰਨ ਵਾਲੀ ਬਾਦਲ ਸਰਕਾਰ ਦੀ ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਦਫਤਰ ਡੋਡਾ ਦੇ ਐਲ.ਐਨ. ਵਨ ਸ਼ਰਾਬ ਦੇ ਠੇਕੇ ‘ਚ ਚੱਲ ਰਿਹਾ ਹੈ। ਜਾਖੜ ਨੇ ਮੰਗ ਕਰਦੇ ਹੋਏ ਕਿਹਾ ਕਿ ਨਿਰਪੱਖ ਜਾਂਚ ਲਈ ਇਸ ਮਾਮਲੇ ਨੂੰ ਸੀ.ਬੀ.ਆਈ. ਹਵਾਲੇ ਕਰਨਾ ਚਾਹੀਦਾ ਹੈ।













