ਨਵੀਂ ਦਿੱਲੀ – ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਮੇਜ਼ਬਾਨ ਟੀਮ ਦਾ ਬਿਹਤਰੀਨ ਗੇਂਦਬਾਜ਼ੀ ਹਮਲਾ ਨਿਊ ਜ਼ੀਲੈਂਡ ਨੂੰ ਕ੍ਰਿਕਟ ਖੇਡਣ ਲਈ ਸਭ ਤੋਂ ਮੁਸ਼ਕਿਲ ਸਥਾਨਾਂ ਵਿਚੋਂ ਇੱਕ ਬਣਾਉਂਦਾ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਉਹ ਅਗਲੇ ਮਹੀਨੇ ਹੋਣ ਵਾਲੇ ਦੌਰੇ ਦੀ ਚੁਣੌਤੀ ਲਈ ਤਿਆਰ ਹੈ। ਸਲਾਮੀ ਬੱਲੇਬਾਜ਼ ਦੇ ਰੂਪ ਵਿੱਚ ਆਪਣੀ ਪਹਿਲੀ ਟੈੱਸਟ ਲੜੀ ਵਿੱਚ ਰੋਹਿਤ ਨੇ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਦੋਹਰੇ ਸੈਂਕੜੇ ਸਮੇਤ ਤਿੰਨ ਸੈਂਕੜੇ ਲਾਏ ਅਤੇ ਫ਼ਰਵਰੀ ਵਿੱਚ ਵੈਲਿੰਗਟਨ ਅਤੇ ਕ੍ਰਾਈਸਟਚਰਚ ਵਿੱਚ ਹੋਣ ਵਾਲੇ ਦੋ ਟੈੱਸਟਾਂ ਵਿੱਚ ਉਸ ਨੂੰ ਨੀਲ ਵੈਗਨਰ, ਮੈਟ ਹੈਨਰੀ, ਟ੍ਰੈਂਟ ਬੋਲਟ ਅਤੇ ਟਿਮ ਸਾਊਧੀ ਵਰਗੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਪਵੇਗਾ।












