ਹੁਣ IPL ਦੌਰਾਨ ਇੱਕ ਦਿਨ ‘ਚ ਨਹੀਂ ਹੋਣਗੇ ਦੋ ਮੈਚ

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (IPL) 2020 ਦਾ ਪਹਿਲਾ ਮੈਚ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ, ਪਰ ਇਸ ਤੋਂ ਪਹਿਲਾਂ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ ਜਿਸ ਤਹਿਤ ਇਸ ਵਾਰ ਇੱਕ ਦਿਨ ‘ਚ ਦੋ IPL ਮੈਚ ਨਹੀਂ ਖੇਡੇ ਜਾਣਗੇ।
ਰਿਪੋਰਟਾਂ ਅਨੁਸਾਰ IPL ਦਾ ਟੂਰਨਾਮੈਂਟ 57 ਦਿਨਾਂ ਤਕ ਚੱਲੇਗਾ ਅਤੇ ਹਰ ਮੈਚ ਸ਼ਾਮ 7.30 ਵਜੇ ਹੀ ਸ਼ੁਰੂ ਹੋਵੇਗਾ। ਇਸ ਦੌਰਾਨ ਇਹ ਸੰਭਵ ਹੈ ਕਿ ਇੱਕ ਦਿਨ ‘ਚ ਦੋ IPL ਮੁਕਾਬਲੇ ਬੀਤੇ ਸਮੇਂ ਦੀ ਗੱਲ ਹੋ ਸਕਦੀ ਹੈ। ਜਾਣਕਾਰੀ ਅਨੁਸਾਰ IPL ਦਾ ਪੂਰਾ ਸਕੈਜੁਅਲ ਤਿਆਰ ਨਹੀਂ ਹੋਇਆ ਪਰ ਇਹ ਪੱਕਾ ਹੈ ਕਿ ਟੂਰਨਾਮੈਂਟ ਦਾ ਫ਼ਾਈਨਲ 24 ਮਈ ਨੂੰ ਹੋਵੇਗਾ ਅਤੇ ਇਸ ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ ‘ਚ ਹੋਵੇਗੀ। ਇਸ ਨਾਲ ਸਾਫ਼ ਹੈ ਕਿ ਇਸ ਵਾਰ 45 ਦਿਨ ਤੋਂ ਜ਼ਿਆਦਾ ਦਾ ਸਮਾਂ ਮਿਲੇਗਾ। ਇਸ ਦੌਰਾਨ ਇੱਕ ਦਿਨ ‘ਚ ਇੱਕ ਹੀ ਮੈਚ ਕਰਵਾਉਣ ‘ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।