ਨਾਰੀਅਲ ਪਾਣੀ ਸ਼ਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖ਼ਤਮ

ਨਾਰੀਅਲ ਦੇ ਪਾਣੀ ‘ਚ ਐਂਟੀ-ਔਕਸੀਡੈਂਟ ਅਤੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ਇਸ ਤੋਂ ਇਲਾਵਾ ਇਸ ‘ਚ ਵਾਇਟਾਮਿਨ ਸੀ, ਮੈਗਨੀਜ਼ੀਅਮ, ਮੈਗਨੀਜ਼, ਪੋਟੈਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦੇ ਹਨ। ਇਹ ਸ਼ਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ। ਗਰਮੀਆਂ ‘ਚ ਇਸ ਦੀ ਵਰਤੋਂ ਕਰਨਾ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਨਾਰੀਅਲ ਦਾ ਪਾਣੀ ਸ਼ਰੀਰ ‘ਚ ਪੀ. ਐੱਚ ਲੈਵਲ ਬਣਾਈ ਰੱਖਦਾ ਹੈ। ਇਸ ‘ਚ ਮੌਜੂਦ ਐਂਟੀ-ਔਕਸੀਡੈਂਟਸ ਸ਼ਰੀਰ ਵਿੱਚ ਮੌਜੂਦ ਫ਼੍ਰੀ-ਰੈਡੀਕਲਜ਼ ਨੂੰ ਖ਼ਤਮ ਕਰਦੇ ਹਨ, ਅਤੇ ਨਾਰੀਅਲ ਪਾਣੀ ਦਾ ਰੋਜ਼ਾਨਾ ਸੇਵਨ ਕਈ ਬੀਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ।
ਡਾਇਬਿਟੀਜ਼ ਤੋਂ ਬਚਾਏ – ਸ਼ੂਗਰ ਲੈਵਲ ਵਧਣ ਕਾਰਨ ਸ਼ਰੀਰ ‘ਚ ਇੰਸੁਲਿਨ ਹੌਰਮੋਨਜ਼ ਦੀ ਕਮੀ ਹੁੰਦੀ ਹੈ। ਨਾਰੀਅਲ ਪਾਣੀ ‘ਚ ਮੌਜੂਦ ਐਂਟੀ-ਔਕਸੀਡੈਂਟਸ ਇਨਸੁਲਿਨ ਦੇ ਸਤ੍ਰਾਵ ‘ਚ ਮਦਦ ਕਰਦਾ ਹੈ। ਇਸ ਲਈ ਇਹ ਡਾਇਬਿਟੀਜ਼ ਦੇ ਰੋਗੀ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ।
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ – ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਨਾਰੀਅਲ ਦਾ ਪਾਣੀ ਬਹੁਤ ਹੀ ਮਦਦਗਾਰ ਹੈ। ਜੇ ਤੁਸੀਂ ਵੀ ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੋ ਤਾਂ ਇੱਕ ਕੱਪ ਨਾਰੀਅਲ ਪਾਣੀ ਦਿਨ ‘ਚ ਦੋ ਵਾਰ ਪੀਓ। ਇਸ ਲਈ ਡਿੱਬਾ ਬੰਦ ਨਾਰੀਅਲ ਪਾਣੀ ਨਾ ਲਓ ਕਿਉਂਕਿ ਇਹ ਹਾਨੀਕਾਰਕ ਹੁੰਦਾ ਹੈ।
ਕਿਡਨੀ ਸਟੋਨ ਕੱਢੇ – ਕਿਡਨੀ ‘ਚ ਪੱਥਰੀ ਹੋਣ ‘ਤੇ ਡਾਕਟਰ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਇਸ ਲਈ ਨਾਰੀਅਲ ਪਾਣੀ ਬੈੱਸਟ ਔਪਸ਼ਨ ਹੈ। ਇਹ ਪੱਥਰੀ ਨੂੰ ਬਾਹਰ ਕੱਢਣ ‘ਚ ਕਾਫ਼ੀ ਮਦਦ ਕਰਦਾ ਹੈ।
ਗਰਭ ਅਵਸਥਾ ‘ਚ ਫ਼ਾਇਦੇਮੰਦ – ਨਾਰੀਅਲ ਪਾਣੀ ਗਰਭਵਤੀ ਔਰਤਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਹ ਬੱਚਿਆਂ ਦੇ ਵਿਕਾਸ ਕਰਨ ‘ਚ ਮਦਦ ਕਰਦਾ ਹੈ। ਗਰਭ ਅਵਸਥਾ ਦੌਰਾਨ ਹੋਣ ਵਾਲੀ ਥਕਾਵਟ, ਕਬਜ਼ ਅਤੇ ਜੀਅ ਮਿਚਲਾਉਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।
ਭਾਰ ਨੂੰ ਕਰੇ ਕੰਟਰੋਲ – ਮੋਟਾਪੇ ਤੋਂ ਪ੍ਰੇਸ਼ਾਨ ਲੋਕ ਕਈ ਤਰ੍ਹਾਂ ਦੀਆਂ ਕਸਰਤ ਅਤੇ ਡਾਇਟ ਚਾਰਟ ਅਪਨਾਉਂਦੇ ਹਨ। ਉਨ੍ਹਾਂ ਲਈ ਨਾਰੀਅਲ ਪਾਣੀ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਪੇਟ ਪੂਰਾ ਦਿਨ ਭਰਿਆ-ਭਰਿਆ ਰਹਿੰਦਾ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ।
ਪਾਣੀ ਦੀ ਕਮੀ ਪੂਰੀ ਕਰੇ – ਨਾਰੀਅਲ ਪਾਣੀ ਪੀਣ ਨਾਲ ਸ਼ਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਇਸ ਲਈ ਪਾਣੀ ਦੀ ਕਮੀ ਹੋਣ ‘ਤੇ ਇਸ ਦੀ ਵਰਤੋਂ ਜ਼ਰੂਰ ਕਰੋ।
ਸਿਰਦਰਦ ਤੋਂ ਛੁਟਕਾਰਾ – ਸਿਰਦਰਦ ਹੋਣ ‘ਤੇ ਨਾਰੀਅਲ ਦਾ ਪਾਣੀ ਪੀਣ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ। ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਵੀ ਨਾਰੀਅਲ ਦਾ ਪਾਣੀ ਪੀਣਾ ਚਾਹੀਦਾ ਹੈ।
ਹੱਡੀਆਂ ਨੂੰ ਮਜ਼ਬੂਤ ਕਰੇ – ਨਾਰੀਅਲ ਪਾਣੀ ‘ਚ ਕੈਲਸ਼ੀਅਮ ਬਹੁਤ ਮਾਤਰਾ ‘ਚ ਪਾਇਆ ਜਾਂਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।